For the best experience, open
https://m.punjabitribuneonline.com
on your mobile browser.
Advertisement

ਬਾਬਾ ਸੋਢਲ ਮੇਲੇ ਵਿੱਚ ਵੱਡੀ ਗਿਣਤੀ ਸ਼ਰਧਾਲੂਆਂ ਨੇ ਹਾਜ਼ਰੀ ਭਰੀ

12:09 PM Sep 18, 2024 IST
ਬਾਬਾ ਸੋਢਲ ਮੇਲੇ ਵਿੱਚ ਵੱਡੀ ਗਿਣਤੀ ਸ਼ਰਧਾਲੂਆਂ ਨੇ ਹਾਜ਼ਰੀ ਭਰੀ
ਮੇਲੇ ਵਿੱਚ ਲੱਗੀ ਸ਼ਰਧਾਲੂਆਂ ਦੀ ਭੀੜ।
Advertisement

ਹਤਿੰਦਰ ਮਹਿਤਾ
ਜਲੰਧਰ, 17 ਸਤੰਬਰ
ਸ੍ਰੀ ਸਿੱਧ ਬਾਬਾ ਸੋਢਲ ਮੇਲਾ ਮੰਗਲਵਾਰ ਨੂੰ ਅਨੰਤ ਚੌਦਸ ਵਾਲੇ ਦਿਨ ਧਾਰਮਿਕ ਰਸਮਾਂ ਪੂਰੀਆਂ ਕਰਨ ਨਾਲ ਸ਼ੁਰੂ ਹੋ ਗਿਆ। ਸ਼ਰਧਾਲੂ ਸਵੇਰ ਤੋਂ ਹੀ ਮੰਦਰ ’ਚ ਪਹੁੰਚਣੇ ਸ਼ੁਰੂ ਹੋ ਗਏ। ਇਸ ਮੌਕੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਵੀ ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਵਿਖੇ ਨਤਮਸਤਕ ਹੋਏ।
ਚੱਢਾ ਤੇ ਅਨੰਦ ਪਰਿਵਾਰਾਂ ਵੱਲੋਂ ਸ੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਘਰਾਂ ’ਚ ਕੀਤੀ ਗਈ ਖੇਤਰੀ ਦੀ ਬਿਜਾਈ ਦਾ ਪੂਜਨ ਕਰਨ ਉਪਰੰਤ ਬਾਬਾ ਜੀ ਦੇ ਮੰਦਿਰ ’ਚ ਭੇਟ ਕੀਤੀ ਗਈ। ਇਸ ਦੌਰਾਨ ਬਰਾਦਰੀ ਦੇ ਪਰਿਵਾਰਾਂ ਵੱਲੋਂ 14 ਰੋਟ ਬਾਬਾ ਜੀ ਦੇ ਦਰਬਾਰ ’ਚ ਭੇਟ ਕੀਤੇ ਗਏ। ਇਨ੍ਹਾਂ ’ਚ ਸੱਤ ਰੋਟ ਵਾਪਸ ਦੇ ਕੇ ਬਾਕੀ ਦੇ ਦਰਬਾਰ ’ਚ ਭੇਟ ਕਰ ਦਿੱਤੇ ਗਏ। ਇਸ ਤੋਂ ਪਹਿਲਾਂ ਸ੍ਰੀ ਸਿੱਧ ਬਾਬਾ ਸੋਢਲ ਮੰਦਰ ਤਲਾਬ ਕਾਰਸੇਵਾ ਕਮੇਟੀ ਵੱਲੋਂ ਸੋਮਵਾਰ ਸਵੇਰੇ ਹਵਨ ਯੱਗ ਤੇ ਸ਼ਾਮ ਨੂੰ ਝੰਡਾ ਚੜ੍ਹਾਉਣ ਦੀ ਰਸਮ ਕੀਤੀ ਗਈ ਸੀ। ਇਸ ਦੇ ਨਾਲ ਇਹ ਮੇਲਾ ਰਸਮੀ ਤੌਰ ’ਤੇ ਸ਼ੁਰੂ ਹੋ ਗਿਆ ਸੀ। ਸਾਰੀ ਰਾਤ ਸ਼ਰਧਾਲੂ ਬਾਬਾ ਜੀ ਦੇ ਦਰਸ਼ਨਾਂ ਲਈ ਪੁੱਜਦੇ ਰਹੇ ਹਨ ਅਤੇ ਮੰਗਲਵਾਰ ਸਵੇਰੇ ਤੜਕੇ ਚੱਢਾ ਤੇ ਆਨੰਦ ਪਰਿਵਾਰਾਂ ਨੇ ਮੰਦਰ ’ਚ ਪੁੱਜ ਕੇ ਪੂਜਾ ਅਰਚਨਾ ਕੀਤੀ। ਇਸ ਦੇ ਨਾਲ ਹੀ ਬਾਬਾ ਜੀ ਦਾ ਅਸ਼ੀਰਵਾਦ ਹਾਸਲ ਕਰਨ ਵਾਲੇ ਸ਼ਰਧਾਲੂਆਂ ਦੀਆ ਲੰਮੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆ। ਸੋਢਲ ਮੰਦਰ ਨੂੰ ਆਉਣ ਵਾਲੇ ਰਸਤਿਆਂ ’ਤੇ ਸ਼ਰਧਾਲੂਆਂ ਵੱਲੋਂ ਵੱਖ-ਵੱਖ ਭੋਜਨ ਪਦਾਰਥਾਂ ਦੇ ਲੰਗਰ ਸ਼ੁਰੂ ਕਰ ਦਿੱਤੇ ਗਏ ਵੱਡੀ ਗਿਣਤੀ ਸ਼ਰਧਾਲੂਆਂ ਦੀ ਆਮਦ ਦੇ ਮੱਦੇਨਜ਼ਰ ਟਰੈਫਿਕ ਪੁਲੀਸ ਵੱਲੋਂ ਮੰਦਰ ਨੂੰ ਜਾਂਦੇ ਸਾਰੇ ਰਸਤਿਆਂ ’ਤੇ ਬੈਰੀਕੇਡ ਲਗਾ ਕੇ ਰਸਤੇ ਬੰਦ ਕਰ ਦਿੱਤੇ ਗਏ ਹਨ। ਇਹ ਵਿਵਸਥਾ ਮੇਲੇ ਤੋਂ ਬਾਅਦ ਵੀ ਦੋ ਦਿਨਾਂ ਤੱਕ ਜਾਰੀ ਰਹੇਗੀ। ਮੇਲੇ ਸਬੰਧੀ ਸੋਢਲ ਮੰਦਿਰ ਟਰੱਸਟ, ਸ੍ਰੀ ਸਿੱਧ ਬਾਬਾ ਸੋਢਲ ਮੰਦਿਰ ਤਾਲਾਬ ਕਾਰਸੇਵਾ ਕਮੇਟੀ, ਸੋਢਲ ਮੰਦਿਰ ਸੁਧਾਰ ਸਭਾ ਸਮੇਤ ਸੰਸਥਾਵਾਂ ਵੱਲੋਂ ਵਿਆਪਕ ਪੱਧਰ ’ਤੇ ਤਿਆਰੀਆਂ ਕੀਤੀਆਂ। ਇਸੇ ਤਰ੍ਹਾਂ ਸੋਢਲ ਫਾਟਕ ਵੀ ਤਿੰਨ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ।

Advertisement

Advertisement
Advertisement
Author Image

Advertisement