For the best experience, open
https://m.punjabitribuneonline.com
on your mobile browser.
Advertisement

ਨੌਜਵਾਨ ਵੋਟਰਾਂ ਨੂੰ ਵਿਰਾਸਤੀ ਸੈਰ ਕਰਵਾਈ

07:24 AM May 16, 2024 IST
ਨੌਜਵਾਨ ਵੋਟਰਾਂ ਨੂੰ ਵਿਰਾਸਤੀ ਸੈਰ ਕਰਵਾਈ
ਨੌਜਵਾਨਾਂ ਨੂੰ ਵੋਟ ਪਾਉਣ ਦੀ ਸਹੁੰ ਚੁਕਵਾਉਂਦੇ ਹੋਏ ਅਧਿਕਾਰੀ। -ਫੋਟੋ: ਮਲਕੀਅਤ ਸਿੰਘ
Advertisement

ਜਲੰਧਰ:

Advertisement

ਲੋਕ ਸਭਾ ਚੋਣਾਂ-2024 ਦੌਰਾਨ ਨੌਜਵਾਨਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਜਾਗਰੂਕਤਾ ਉਪਰਾਲਿਆਂ ਤਹਿਤ ‘ਫਸਟ ਟਾਈਮ ਵੋਟਰਾਂ’ ਲਈ ਉਲੀਕੀ ਗਈ ਦੋ ਰੋਜ਼ਾ ਵਿਰਾਸਤੀ ਸੈਰ ਤਹਿਤ ਅੱਜ 500 ਨੌਜਵਾਨ ਵੋਟਰਾਂ ਨੂੰ ਨੂਰਮਹਿਲ ਸਰਾਂ ਅਤੇ ਦੱਖਣੀ ਸਰਾਂ ਨਕੋਦਰ ਦੀ ਸੈਰ ਕਰਵਾਈ ਗਈ, ਜਿਥੇ ਉਨ੍ਹਾਂ ਨੂੰ ਦੋਵਾਂ ਸਥਾਨਾਂ ਦੇ ਇਤਿਹਾਸ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਵੋਟ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਇਆ ਗਿਆ। ਨੂਰਮਹਿਲ ਸਰਾਂ ਵਿਖੇ ਨੌਜਵਾਨਾਂ ਨੇ ‘ਵੋਟ ਜਲੰਧਰ’ ਮਨੁੱਖੀ ਲੜੀ ਬਣਾਉਂਦਿਆਂ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ 1 ਜੂਨ ਨੂੰ ਵੋਟਾਂ ਵਾਲੇ ਦਿਨ ਆਪਣੀ ਵੋਟ ਪਾਉਣ ਦਾ ਹੌਕਾ ਦਿੱਤਾ ਗਿਆ। -ਪੱਤਰ ਪ੍ਰੇਰਕ

Advertisement
Author Image

joginder kumar

View all posts

Advertisement
Advertisement
×