ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੇਰਲ ਦਾ ਸਿਹਤ ਵਰਕਰ ਬਰਤਾਨੀਆ ’ਚ ਸੰਸਦ ਮੈਂਬਰ ਬਣਿਆ

07:35 AM Jul 08, 2024 IST

ਲੰਡਨ, 7 ਜੁਲਾਈ
ਕੌਮੀ ਸਿਹਤ ਸੇਵਾ (ਐੱਨਐੱਚਐੱਸ) ’ਚ ਮਾਨਸਿਕ ਸਿਹਤ ਬਾਰੇ ਨਰਸ ਸੋਜਨ ਜੋਸਫ, ਜੋ 22 ਸਾਲ ਪਹਿਲਾਂ ਕੇਰਲ ਤੋਂ ਬਰਤਾਨੀਆ ਚਲਾ ਗਿਆ ਸੀ, ਮੁਲਕ ਦੀਆਂ ਆਮ ਚੋਣਾਂ ’ਚ ਹਾਊਸ ਆਫ ਕਾਮਨਜ਼ ਲਈ ਲੇਬਰ ਪਾਰਟੀ ਵੱਲੋਂ ਚੁਣੇ ਗਏ ਨਵੇਂ ਸੰਸਦ ਮੈਂਬਰਾਂ ’ਚੋਂ ਇਕ ਹੈ। 49 ਸਾਲਾ ਜੋਸਫ ਆਪਣੇ ਚੋਣ ਹਲਕੇ ’ਚ ਵਧੇਰੇ ਮਾਨਸਿਕ ਸਿਹਤ ਸੇਵਾਵਾਂ ਯਕੀਨੀ ਬਣਾਉਣ ਦੇ ਅਹਿਦ ਨਾਲ ਘਰ-ਘਰ ਜਾ ਕੇ ਵੋਟਰਾਂ ਨਾਲ ਜੁੜੇ ਅਤੇ ਦੱਖਣ-ਪੂਰਬੀ ਇੰਗਲੈਂਡ ਦੇ ਕੇਂਟ ’ਚ ਕੰਜ਼ਰਵੇਟਿਵਾਂ ਦੇ ਗੜ੍ਹ ਐਸ਼ਫੌਰਡ ’ਚ ਸੰਨ੍ਹ ਲਾਉਣ ’ਚ ਕਾਮਯਾਬ ਰਹੇ। ਦਿੱਗਜ ਟੋਰੀ ਆਗੂ ਤੇ ਸਾਬਕਾ ਮੰਤਰੀ ਡੈਮੀਅਨ ਗਰੀਨ ਨੂੰ ਹਰਾ ਕੇ ਜੋਸਫ ਨੇ ਉਸ ਸੀਟ ’ਤੇ ਸੱਜੇਪੱਖੀ ਉਮੀਦਵਾਰਾਂ ਦੀ ਪਰਵਾਸ ਵਿਰੋਧੀ ਬਿਆਨਬਾਜ਼ੀ ਨੂੰ ਵੀ ਝਟਕਾ ਦਿੱਤਾ ਜਿੱਥੇ ਟੋਰੀਜ਼ ਮਗਰੋਂ ਕੱਟੜਪੰਥੀ ਪਾਰਟੀ ਰਿਫਾਮਜ਼ ਯੂਕੇ ਤੀਜੇ ਸਥਾਨ ’ਤੇ ਰਹੀ। ਜੋਸਫ ਨੇ ਲੰਘੇ ਸ਼ੁੱਕਰਵਾਰ ਨੂੰ ਚੋਣ ਜਿੱਤਣ ਮਗਰੋਂ ਆਪਣੇ ਭਾਸ਼ਣ ’ਚ ਕਿਹਾ, ‘ਤੁਸੀਂ ਮੇਰੇ ’ਤੇ ਜੋ ਭਰੋਸਾ ਪ੍ਰਗਟਾਇਆ ਹੈ ਮੈਂ ਉਸ ਲਈ ਸ਼ੁਕਰਗੁਜ਼ਾਰ ਹਾਂ ਅਤੇ ਮੈਂ ਆਪਣੀਆਂ ਜ਼ਿੰਮੇਵਾਰੀਆਂ ਵੀ ਪੂਰੀ ਤਰ੍ਹਾਂ ਸਮਝਦਾ ਹਾਂ। ਮੈਂ ਐਸ਼ਫੌਰਡ, ਹਾਅਕਿੰਗ ਤੇ ਇੱਥੋਂ ਦੇ ਪਿੰਡਾਂ ਲਈ ਸਖ਼ਤ ਮਿਹਨਤ ਕਰਾਂਗਾ।’ ਉਸ ਨੇ ਕਿਹਾ, ‘ਮੈਨੂੰ ਐਸ਼ਫੌਰਡ ਤੇ ਵਿਲਜ਼ਬੋਰੋ ਨੂੰ ਆਪਣਾ ਘਰ ਕਹਿਣ ’ਚ ਬਹੁਤ ਮਾਣ ਮਹਿਸੂਸ ਹੁੰਦਾ ਹੈ। ਮੈਂ ਪਿਛਲੇ ਕੁਝ ਸਾਲਾਂ ’ਚ ਫੰਡ ਜੁਟਾਉਣ ਵਾਲੀਆਂ ਗਤੀਵਿਧੀਆਂ ’ਚ ਹਿੱਸਾ ਲਿਆ ਹੈ ਜਿਨ੍ਹਾਂ ’ਚ ਵੱਖ ਵੱਖ ਚੈਰਿਟੀ ਫੰਡਾਂ ਲਈ ਮੈਰਾਥਨ ਦੌੜ ਅਤੇ ਸਥਾਨਕ ਹਸਪਤਾਲ ਦੇ ਚੈਰਿਟੀ ਫੰਡਾਂ ਲਈ ਡਰੈਗਨ ਬੋਟ ਰੇਸ ਸ਼ਾਮਲ ਹੈ।’ ਜੋਸਫ ਨੇ ਸਕੂਲੀ ਪੜ੍ਹਾਈ ਕੋਟਾਇਮ ਤੋਂ ਅਤੇ ਨਰਸਿੰਗ ਦੀ ਪੜ੍ਹਾਈ ਬੰਗਲੂਰੂ ਦੇ ਬੀਆਰ ਅੰਬੇਡਕਰ ਮੈਡੀਕਲ ਕਾਲਜ ਤੋਂ ਪੂਰੀ ਕੀਤੀ। -ਪੀਟੀਆਈ

Advertisement

Advertisement