ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਨਿਆਰ ਦਾ ਮੁਲਾਜ਼ਮ ਹੀਰੇ ਦੀਆਂ ਮੁੰਦਰੀਆਂ ਲੈ ਕੇ ਫ਼ਰਾਰ

06:32 AM Nov 24, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਨਵੰਬਰ
ਸੁਨਿਆਰੇ ਦੀ ਦੁਕਾਨ ’ਤੇ ਕੰਮ ਕਰਦੇ ਇੱਕ ਮੁਲਾਜ਼ਮ ਨੇ ਹੀਰੇ ਦੀਆਂ 12 ਮੁੰਦਰੀਆਂ ਚੋਰੀ ਕਰ ਲਈਆਂ। ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੇ ਸਰਾਭਾ ਨਗਰ ਦੇ ਸ਼ਿਆਮ ਸੁੰਦਰ ਵਰਮਾ ਦੀ ਸ਼ਿਕਾਇਤ ’ਤੇ ਵਿਨੈ ਕੁਮਾਰ ਚੌਹਾਨ ਵਾਸੀ ਅਲੀ ਮੁਹੱਲਾ, ਜਲੰਧਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ 2 ਸਤੰਬਰ ਨੂੰ ਵਿਨੈ ਕੁਮਾਰ ਚੌਹਾਨ ਨੂੰ ਨੌਕਰੀ ’ਤੇ ਰੱਖਿਆ ਸੀ। 7 ਅਕਤੂਬਰ ਨੂੰ ਵਿਨੈ ਉਸ ਕੋਲੋਂ ਬਿੱਲ ਵਾਊਚਰ ਲੈ ਕੇ ਹੀਰੇ ਦੇ ਗਹਿਣੇ ਵੇਚਣ ਲਈ ਗਿਆ ਸੀ ਤੇ 8 ਅਕਤੂਬਰ ਨੂੰ ਆ ਕੇ ਦੱਸਿਆ ਕਿ ਗਹਿਣੇ ਆਰਐੱਲ ਅਗਰਵਾਲ ਜਿਊਲਰਜ਼ ਜੋਤੀ ਚੌਕੀ ਜਲੰਧਰ ਨੂੰ ਵੇਚੇ ਹਨ। ਜਦੋਂ ਸ਼ਿਆਮ ਸੁੰਦਰ ਨੇ ਆਰ ਐਲ ਜਿਊਲਰਜ਼ ਨੂੰ ਪੇਮੈਂਟ ਲਈ ਫੋਨ ਕੀਤਾ ਤਾਂ ਪਤਾ ਲੱਗਿਆ ਕਿ ਉਨ੍ਹਾਂ ਕੋਈ ਗਹਿਣੇ ਨਹੀਂ ਖਰੀਦੇ।

Advertisement

Advertisement