For the best experience, open
https://m.punjabitribuneonline.com
on your mobile browser.
Advertisement

ਇਕ ਨਜ਼ਰ

07:26 AM Nov 17, 2024 IST
ਇਕ ਨਜ਼ਰ
Advertisement

Advertisement

ਪਰਾਲੀ ਸਾੜਨ ਦੇ ਦੋਸ਼ ਹੇਠ ਕੇਸ ਦਰਜ

ਲੁਧਿਆਣਾ: ਥਾਣਾ ਕੂੰਮਕਲਾਂ ਦੀ ਪੁਲੀਸ ਨੇ ਪਰਾਲੀ ਸਾੜਣ ਦੇ ਦੋਸ਼ ਤਹਿਤ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣੇਦਾਰ ਸੰਜੀਵ ਕੁਮਾਰ ਨੇ ਦੱਸਿਆ ਹੈ ਕਿ ਉਹ ਸਾਥੀ ਕਰਮਚਾਰੀਆਂ ਨਾਲ ਦਾਣਾ ਮੰਡੀ ਪਿੰਡ ਕੂੰਮਕਲਾਂ ਮੋਜੂਦ ਸੀ ਤਾਂ ਇਤਲਾਹ ਮਿਲੀ ਕਿ ਪਿੰਡ ਸ਼ਾਲੂ ਭੈਣੀ ਵਿੱਚ ਕਿਸੇ ਵਿਅਕਤੀ ਵੱਲੋਂ ਆਪਣੇ ਖੇਤਾਂ ਵਿੱਚ ਅੱਗ ਲਗਾਈ ਹੋਈ ਹੈ। ਪੁਲੀਸ ਵੱਲੋਂ ਮਾਨਯੋਗ ਵਧੀਕ ਜ਼ਿਲ੍ਹਾ ਮੈਜਸਿਟਰੇਟ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਤਹਿਤ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ

Advertisement

ਵਿਆਹੁਤਾ ਦੀ ਸ਼ਿਕਾਇਤ ’ਤੇ ਪਤੀ ਖ਼ਿਲਾਫ਼ ਕੇਸ ਦਰਜ

ਲੁਧਿਆਣਾ: ਥਾਣਾ ਵੂਮੈਨ ਦੀ ਪੁਲੀਸ ਨੇ ਇੱਕ ਵਿਆਹੁਤਾ ਦੀ ਸ਼ਿਕਾਇਤ ਤੇ ਉਸਦੇ ਪਤੀ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਐਲ ਬਲਾਕ ਭਾਈ ਰਣਧੀਰ ਸਿੰਘ ਨਗਰ ਵਾਸੀ ਰੇਣਕੂ ਨੇ ਦੱਸਿਆ ਹੈ ਕਿ ਉਸਦੀ ਸ਼ਾਦੀ ਇਸ਼ਾਤ ਨਾਲ 9 ਨਵੰਬਰ 2019 ਨੂੰ ਹੋਈ ਸੀ। ਉਹ ਸ਼ਾਦੀ ਤੋਂ ਕੁੱਝ ਚਿਰ ਬਾਅਦ ਹੀ ਉਸਨੂੰ ਹੋਰ ਦਾਜ ਲਿਆਉਣ ਲਈ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ ਅਤੇ ਉਸਦੇ ਦਾਜ ਦਾ ਸਮਾਨ ਖੁਰਦ-ਬੁਰਦ ਕਰਕੇ ਘਰ ਵਸਾਉਣ ਵਿੱਚ ਸਹਿਯੋਗ ਨਹੀ ਦਿੱਤਾ। ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਇਸ਼ਾਤ ਵਾਸੀ ਤਫੱਜਲਪੁਰ ਪਟਿਆਲਾ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ

ਬੇਹੋਸ਼ ਵਿਅਕਤੀ ਦਾ ਮੋਬਾਈਲ ਫੋਨ ਅਤੇ ਮੋਟਰਸਾਈਕਲ ਚੋਰੀ

ਲੁਧਿਆਣਾ: ਥਾਣਾ ਪੀਏਯੂ ਦੀ ਪੁਲੀਸ ਨੂੰ ਸ਼ੈਲਰ ਰੋਡ ਬੈਂਕ ਕਲੋਨੀ ਹੈਬੋਵਾਲ ਵਾਸੀ ਰਾਜੂ ਸੇਨ ਨੇ ਦੱਸਿਆ ਹੈ ਕਿ ਉਹ ਆਪਣੇ ਐਕਟਿਵਾ ਸਕੂਟਰ ਤੇ ਸਵਾਰ ਹੋ ਕੇ ਆਪਣੇ ਘਰ ਜਾ ਰਿਹਾ ਸੀ, ਤਾਂ ਕੰਟਰੀ ਹੋਮ ਰਸਤੇ ਤੇ ਉਸ ਨੂੰ ਚੱਕਰ ਆਉਣ ’ਤੇ ਉਹ ਰਸਤੇ ਵਿੱਚ ਹੀ ਡਿੱਗ ਗਿਆ। ਉਸ ਨੂੰ ਜਦੋਂ ਹੋਸ਼ ਆਈ ਤਾਂ ਉਸ ਦਾ ਐਕਟਿਵਾ ਸਕੂਟਰ ਅਤੇ ਮੋਬਾਈਲ ਫੋਨ ਵੀਵੋ ਹਾਂ ਗਾਇਬ ਸੀ ਜਿਸ ਨੂੰ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਪੁਲੀਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ

ਝਪਟਮਾਰ ਨੇ ਵਿਅਕਤੀ ਦੀ ਜੇਬ ਪਾੜੀ

ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 8 ਦੇ ਇਲਾਕੇ ਪਵੇਲੀਅਨ ਮਾਲ ਦੇ ਸਾਹਮਣੇ ਪੁੱਲ ਉਪਰ ਅਣਪਛਾਤੇ ਵਿਅਕਤੀ ਇੱਕ ਮੋਟਰਸਾਈਕਲ ਸਵਾਰ ਨੂੰ ਲੁਟਣ ਲਈ ਉਸ ਦੇ ਕੁੜਤੇ ਦੀ ਜੇਬ ਹੀ ਪਾੜ ਕੇ ਲੈ ਗਏ। ਇਸ ਸਬੰਧੀ ਸ਼ਿਵਾ ਜੀ ਨਗਰ ਵਾਸੀ ਰਾਜ ਮਲਹੋਤਰਾ ਨੇ ਦੱਸਿਆ ਹੈ ਕਿ ਉਹ ਆਪਣੇ ਘਰੋਂ ਮੋਟਰਸਾਈਕਲ ਤੇਜ਼ ਸਵਾਰ ਹੋ ਕੇ ਹੈਬੋਵਾਲ ਸਾਇਡ ਜਾ ਰਿਹਾ ਸੀ ਤਾਂ ਪਵੇਲੀਅਨ ਮਾਲ ਦੇ ਸਾਹਮਣੇ ਪੁੱਲ ਉਪਰ ਪਿੱਛੋਂ ਇੱਕ ਮੋਟਰਸਾਈਕਲ ਤੇ ਅਣਪਛਾਤਾ ਵਿਅਕਤੀ ਆਇਆ ਤੇ ਝੱਪਟ ਮਾਰ ਕੇ ਉਸ ਦੇ ਕੁੜਤੇ ਦੀ ਜੇਬ ਪਾੜ ਕੇ ਲੈ ਗਿਆ। ਜਿਸ ਵਿੱਚ ਉਸ ਦਾ ਪਰਸ ਅਤੇ ਕਰੀਬ 6/7 ਹਜ਼ਾਰ ਰੁਪਏ ਹਨ। ਹੌਲਦਾਰ ਅਸ਼ੀਸ਼ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ

ਦੋ ਮੋਟਰਸਾਈਕਲ ਤੇ ਐਕਟਿਵਾ ਚੋਰੀ

ਲੁਧਿਆਣਾ: ਵੱਖ ਵੱਖ ਥਾਵਾਂ ਤੋਂ ਦੋ ਮੋਟਰਸਾਈਕਲ ਤੇ ਇੱਕ ਐਕਟਿਵਾ ਚੋਰੀ ਹੋ ਗਿਆ। ਇਸ ਸਬੰਧੀ ਥਾਣਾ ਦਰੇਸੀ ਦੀ ਪੁਲੀਸ ਨੂੰ ਮੁੱਹਲਾ ਅਮਰਪੁਰਾ ਨੇੜੇ ਸਿਵਲ ਹਸਪਤਾਲ ਵਾਸੀ ਕਮਲ ਕੁਮਾਰ ਨੇ ਦੱਸਿਆ ਕਿ ਉਸ ਦਾ ਮੋਟਰਸਾਈਕਲ ਰਮਲ ਫੈਬਰਿਕ ਫੈਕਟਰੀ ਮੁੱਹਲਾ ਕੁਲਦੀਪ ਨਗਰ ਦੇ ਬਾਹਰ ਖੜ੍ਹਾ ਕੀਤਾ ਸੀ ਜਿਸ ਨੂੰ ਕੋਈ ਚੋਰੀ ਕਰਕੇ ਲੈ ਗਿਆ ਹੈ। ਇਸੇ ਤਰ੍ਹਾਂ ਥਾਣਾ ਦੁੱਗਰੀ ਦੀ ਪੁਲੀਸ ਨੂੰ ਮੋਤੀ ਬਾਗ ਕਲੋਨੀ ਫੁੱਲਾਂਵਾਲ ਵਾਸੀ ਅਭਿਨੈ ਕੁਮਾਰ ਨੇ ਦੱਸਿਆ ਕਿ ਉਸ ਦਾ ਮੋਟਰਸਾਈਕਲ ਪੱਖੋਵਾਲ ਰੋਡ ਨੇੜੇ ਇੰਨਡੋਰ ਸਟੇਡੀਅਮ ਦੀ ਕੰਧ ਕੋਲੋਂ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ ਹਨ। ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੂੰ ਗੁਰੂ ਨਾਨਕ ਕਲੋਨੀ ਵਾਸੀ ਸਚਿਨ ਨੇ ਦੱਸਿਆ ਉਸ ਨੇ ਆਪਣਾ ਐਕਟਿਵਾ ਏਟੀਆਈ ਰੋਡ ਸ਼ਿਮਲਾਪੁਰੀ ਸਥਿਤ ਦੁਕਾਨ ਦੇ ਬਾਹਰ ਖੜ੍ਹਾ ਕੀਤਾ ਸੀ ਜਿਸ ਨੂੰ ਕੋਈ ਚੋਰੀ ਕਰਕੇ ਲੈ ਗਿਆ ਹੈ। ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ। ‌ -ਨਿੱਜੀ ਪੱਤਰ ਪ੍ਰੇਰਕ

ਹਮਲੇ ਦੇ ਦੋਸ਼ ਹੇਠ 15 ਖ਼ਿਲਾਫ਼ ਕੇਸ ਦਰਜ

ਜਗਰਾਉਂ: ਜਗਰਾਉਂ ਸ਼ਹਿਰ ਵਿੱਚ ਮੁਹੱਲਾ ਮੁਕੰਦਪੁਰੀ ਵਿੱਚ ਵਪਾਰੀਆਂ ਅਤੇ ਮੁਹੱਲਾ ਵਾਸੀਆਂ ’ਚ ਹੋਈ ਲੜਾਈ ਵਿੱਚ ਦੋ ਵਿਅਕਤੀ ਜਖਮੀ ਹੋ ਗਏ। ਪੁਲੀਸ ਨੇ ਹਮਲਾਵਰਾਂ ਵਿੱਚੋਂ 8 ਮੁਹੱਲਾ ਵਾਸੀਆਂ ਅਤੇ ਉਨ੍ਹਾਂ ਦੇ 15 ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧ ਵਿੱਚ ਵਪਾਰੀ ਰੋਹਿਨ ਸਿੰਗਲਾ ਵਾਸੀ ਗੁਰੂ ਤੇਗ ਬਹਾਦਰ ਮੁਹੱਲਾ ਜਗਰਾਉਂ ਨੇ ਸ਼ਿਕਾਇਤ ਦਿੱਤੀ ਹੈ ਕਿ ਉਹ ਪਲਾਈਵੁੱਡ ਤੇ ਸ਼ੀਸੇ ਦਾ ਕਾਰੋਬਾਰ ਕਰਦਾ ਹੈ। ਬੀਤੀ ਰਾਤ ਮੁਹੱਲਾ ਮੁਕੰਦਪੁਰੀ ਦੇ ਵਸਨੀਕਾਂ ਭੋਲੂ, ਆਕਾਸ਼, ਨਿੱਕਾ, ਗਾਲੀ, ਪਵਨ, ਰਵੀ, ਗੋਲੂ ਤੇ ਸੁਖਾ ਸਮੇਤ ਉਨ੍ਹਾਂ ਦੇ 15-20 ਅਣਪਛਾਤੇ ਸਾਥੀਆਂ ਨੇ ਉਸ ਦੇ ਜੀਜੇ ਰਾਜੀਵ ਗੋਇਲ ਨੂੰ ਘੇਰ ਲਿਆ ਤੇ ਕੁੱਟਮਾਰ ਕੀਤੀ। ਜਦੋਂ ਉ; ਨੇ ਪਤਾ ਲੱਗਣ ’ਤੇ ਛੁਡਾਉਣ ਦਾ ਯਤਲ ਕੀਤਾ ਤਾਂ ਉਨ੍ਹਾਂ ਉਸ ਦੀ ਵੀ ਕੁੱਟਮਾਰ ਕੀਤੀ ਤੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। -ਪੱਤਰ ਪ੍ਰੇਰਕ

Advertisement
Author Image

Advertisement