ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਕ ਨਜ਼ਰ

07:18 AM Jun 17, 2024 IST

ਪੁਲੀਸ ਨੂੰ ਰਿਸ਼ਵਤ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ

ਲੁਧਿਆਣਾ: ਥਾਣਾ ਸਦਰ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਵੱਲੋਂ ਕਿਸੇ ਕੇਸ ਦੇ ਸਬੰਧ ਵਿੱਚ ਪੁਲੀਸ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਸਬੰਧੀ ਏਸੀਪੀ ਸਾਊਥ ਗੁਰਇਕਬਾਲ ਸਿੰਘ ਨੇ ਦੱਸਿਆ ਹੈ ਕਿ ਮਥਾਣਾ ਸਦਰ ਦੇ ਥਾਣੇਦਾਰ ਪ੍ਰਿਤਪਾਲ ਸਿੰਘ ਨੂੰ ਜਸਵੰਤ ਸਿੰਘ ਵਾਸੀ ਜੋਤ ਇਨਕਲੇਵ ਮਾਣਕਵਾਲ ਵੱਲੋਂ ਇੱਕ ਦਰਖ਼ਾਸਤ ਦਿੱਤੀ ਗਈ ਸੀ ਜਿਸ ਦੀ ਉਹ ਪੜਤਾਲ ਕਰ ਰਿਹਾ ਸੀ। ਦਰਖ਼ਾਸਤਕਰਤਾ ਜਸਵੰਤ ਸਿੰਘ ਉਸ ਪਾਸ ਆਇਆ ਜਿਸ ਨੇ ਕੁਲਦੀਪ ਸਿੰਘ ਵਗੈਰਾ ਖ਼ਿਲਾਫ਼ ਕੇਸ ਦਰਜ ਕਰਨ ਲਈ ਕਿਹਾ ਪਰ ਉਸ ਨੇ ਕੇਸ ਦੀ ਡੂੰਘਾਈ ਨਾਲ ਪੜਤਾਲ ਕਰ ਕੇ ਕਾਨੂੰਨ ਅਨੁਸਾਰ ਕਾਰਵਾਈ ਕਰਨ ਬਾਰੇ ਦੱਸਿਆ। ਉਸਨੇ ਪਰਚਾ ਦਰਜ ਕਰਾਉਣ ਸਬੰਧੀ ਉਸ ਨੂੰ ਵਾਰ-ਵਾਰ ਫੋਨ ਤੇ ਵਟਸਐਪ ਮੈਸੇਜ ਕਰਕੇ ਉਸ ਪਾਸੋਂ ਗਲਤ ਕੰਮ ਕਰਵਾਉਣ ਲਈ ਰਿਸ਼ਵਤ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।-ਨਿੱਜੀ ਪੱਤਰ ਪ੍ਰੇਰਕ

Advertisement

ਸਾੜੀਆਂ ਚੋਰੀ ਕਰਨ ਵਾਲੇ ਖ਼ਿਲਾਫ਼ ਕੇਸ ਦਰਜ

ਲੁਧਿਆਣਾ: ਥਾਣਾ ਮੋਤੀ ਨਗਰ ਦੀ ਪੁਲੀਸ ਨੇ ਸਾੜੀਆਂ ਚੋਰੀ ਕਰਨ ਦੇ ਦੋਸ਼ ਤਹਿਤ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਫੈਸ਼ਨ ਕਿੰਗ ਸ਼ੋਅ ਰੂਮ ਸ਼ੇਰਪੁਰ ਮੋਤੀ ਨਗਰ ਦੇ ਮੈਨੇਜਰ ਕੁੰਦਨ ਕੁਮਾਰ ਨੇ ਦੱਸਿਆ ਹੈ ਕਿ ਸ਼ੋਅ ਰੂਮ ਦਾ ਇੱਕ ਵਰਕਰ ਮਹੇਸ਼ ਕੁਮਾਰ ਦੀ ਲੇਡੀਜ਼ ਸਾੜੀਆਂ ਦੇ ਡਿਪਾਰਟਮੈਟ ਵਿੱਚ ਪੱਕੀ ਡਿਊਟੀ ਲੱਗੀ ਹੋਈ ਹੈ। ਉਹ ਕੁਝ ਦਿਨਾਂ ਤੋਂ ਕੰਮ ’ਤੇ ਨਹੀ ਆ ਰਿਹਾ ਸੀ। ਸ਼ੱਕ ਦੀ ਬਿਨਾਅ ’ਤੇ ਸਟਾਕ ਚੈੱਕ ਕੀਤਾ ਗਿਆ ਤਾਂ 15 ਸਾੜੀਆਂ ਮਹਿੰਗੇ ਰੇਟਾਂ ਵਾਲੀਆਂ ਘੱਟ ਮਿਲੀਆਂ। ਉਸ ਨੂੰ ਯਕੀਨ ਹੈ ਕਿ ਇਹ ਲੇਡੀਜ਼ ਸਾੜੀਆਂ ਉਸ ਨੇ ਹੀ ਚੋਰੀ ਕੀਤੀਆਂ ਹਨ। ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਮਹੇਸ਼ ਕੁਮਾਰ ਵਾਸੀ ਮੁਹੱਲਾ ਸ੍ਰੀ ਗੁਰੂ ਅਮਰਦਾਸ ਜੀ ਕਲੋਨੀ ਗਿਆਸਪੁਰਾ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ

ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ

ਲੁਧਿਆਣਾ: ਥਾਣਾ ਲਾਡੂਵਾਲ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਸੋਸ਼ਲ ਮੀਡੀਆ ’ਤੇ ਬਦਨਾਮ ਕਰਨ ਦੇ ਦੋਸ਼ ਤਹਿਤ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਗੋਲਡਨ ਐਵੀਨਿਊ ਫੇਜ਼-2 ਹੰਬੜਾਂ ਰੋਡ ਵਾਸੀ ਨਛੱਤਰ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਪਿੰਡ ਨੂਰਪੁਰ ਵਿਖੇ ਜ਼ਮੀਨ ਹੈ, ਜਿਸ ਸਬੰਧੀ ਪ੍ਰਵੀਨ ਕੁਮਾਰ ਵਾਸੀ ਰਿਸ਼ੀ ਨਗਰ ਨਾਲ ਅਦਾਲਤਾਂ ਵਿੱਚ ਕੇਸ ਚੱਲ ਰਿਹਾ ਹੈ।‌ ਉਸ ਨੇ ਨਛੱਤਰ ਸਿੰਘ ਖ਼ਿਲਾਫ਼ ਇੱਕ ਵੀਡੀਓ ਜਿਸ ਵਿੱਚ ਉਸ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤ ਕੇ ਪਿੰਡ ਨੂਰਪੁਰ ਅਤੇ ਹੋਰ ਲੋਕਾਂ ਦੇ ਵਟਸਐਪ ’ਤੇ ਵਾਇਰਲ ਕੀਤੀ ਗਈ ਜਿਸ ਨਾਲ ਉਸਦੀ ਕਾਫੀ ਬਦਨਾਮੀ ਹੋਈ ਹੈ।‌ਥਾਣੇਦਾਰ ਵੀਰਇੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ

Advertisement

ਟਿੱਪਰ ਦੇ ਟਾਇਰ ਚੋਰੀ ਕਰਨ ਵਾਲੇ ਕਾਬੂ

ਲੁਧਿਆਣਾ: ਥਾਣਾ ਕੂੰਮ ਕਲਾਂ ਦੀ ਪੁਲੀਸ ਨੇ ਦੋ ਜਣਿਆਂ ਨੂੰ ਚੋਰੀ ਕੀਤੇ ਟਿੱਪਰ ਟਾਇਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਸੁਖਵਿੰਦਰ ਸਿੰਘ ਉਰਫ਼ ਮੋਨੂੰ ਵਾਸੀ ਪਿੰਡ ਕੂੰਮ ਕਲਾਂ ਨੇ ਦੱਸਿਆ ਹੈ ਕਿ ਉਸ ਪਾਸ ਤਿੰਨ ਟਿੱਪਰ ਹਨ। ਰਾਤ ਨੂੰ ਇੱਕ ਟਿੱਪਰ ਦੇ ਦੋ ਟਾਇਰ ਸਮੇਤ ਰਿੰਮ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ। ਭਾਲ ਕਰਨ ’ਤੇ ਪਤਾ ਲੱਗਾ ਕਿ ਟਿੱਪਰ ਦੇ ਟਾਇਰ ਸਮੇਤ ਰਿੰਮ ਜੁਗਰਾਜ ਸਿੰਘ ਅਤੇ ਸਮਰ ਕੁਮਾਰ ਵਾਸੀਆਨ ਪਿੰਡ ਕੂੰਮ ਕਲਾਂ ਨੇ ਚੋਰੀ ਕੀਤੇ ਹਨ। ਥਾਣੇਦਾਰ ਸੰਜੀਵ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਨੇ ਤਫ਼ਤੀਸ਼ ਤੋਂ ਬਾਅਦ ਦੋਹਾਂ ਨੂੰ ਕਾਬੂ ਕਰਕੇ ਦੋ ਟਾਇਰ ਸਮੇਤ ਰਿੰਮ ਬਰਾਮਦ ਕੀਤੇ ਹਨ। -ਨਿੱਜੀ ਪੱਤਰ ਪ੍ਰੇਰਕ

Advertisement