For the best experience, open
https://m.punjabitribuneonline.com
on your mobile browser.
Advertisement

ਇਕ ਨਜ਼ਰ

09:09 AM Feb 11, 2024 IST
ਇਕ ਨਜ਼ਰ
Advertisement

ਚੋਰੀ ਕੀਤੀਆਂ ਤਾਰਾਂ ਸਮੇਤ ਗ੍ਰਿਫ਼ਤਾਰ

ਲੁਧਿਆਣਾ: ਥਾਣਾ ਜਮਾਲਪੁਰ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਚੋਰੀ ਕੀਤੀਆਂ ਬਿਜਲੀ ਦੀਆਂ ਤਾਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਸ਼ਹੀਦ ਭਗਤ ਸਿੰਘ ਨਗਰ ਧਾਂਦਰਾ ਵਾਸੀ ਭਾਗ ਸਿੰਘ ਨੇ ਦੱਸਿਆ ਹੈ ਕਿ ਉਹ ਗੌਰਵ ਲੈਂਡ ਡਿਵੈਲਪਰ ਐਂਡ ਕਲੋਨਾਈਜ਼ਰ ਪ੍ਰਾਈਵੇਟ ਲਿਮਟਿਡ ਕੰਪਨੀ ਵਿੱਚ ਬਤੌਰ ਸੁਪਰਵਾਈਜ਼ਰ ਨੌਕਰੀ ਕਰਦਾ ਹੈ। ਕੰਪਨੀ ਦਾ ਪ੍ਰਾਜੈਕਟ ਈਸਟਨ ਪਾਰਕ ਬੋਨ ਬਰੈਡ ਚੰਡੀਗੜ੍ਹ ਰੋਡ ਪਿੰਡ ਝਾਬੇਵਾਲ ਕੱਚੇ ਰਸਤੇ ’ਤੇ ਹੈ ਜਿੱਥੇ ਫਲੈਟ ਤਿਆਰੀ ਦਾ ਕੰਮ ਚੱਲ ਰਿਹਾ ਹੈ। ਉਹ ਚੈਕਿੰਗ ਲਈ ਫਲੈਟਾਂ ਵਿੱਚ ਗਿਆ ਤਾਂ ਦੇਖਿਆ ਕਿ ਬਿਜਲੀ ਫਿਟਿੰਗ ਵਾਲੀਆਂ ਤਾਰਾਂ ਗਾਇਬ ਸਨ। ਭਾਲ ਕਰਨ ’ਤੇ ਪਤਾ ਲੱਗਿਆ ਕਿ ਇਹ ਚੋਰੀ ਚੰਦਨ ਕੁਮਾਰ ਵਾਸੀ ਨੇੜੇ ਵੱਡਾ ਗੁਰਦੁਆਰਾ ਪਿੰਡ ਨੀਚੀ ਮੰਗਲੀ ਨੇ ਕੀਤੀ ਹੈ। ਥਾਣੇਦਾਰ ਮੁਖਤਿਆਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਤਫ਼ਤੀਸ਼ ਦੌਰਾਨ ਉਸ ਨੂੰ ਗ੍ਰਿਫ਼ਤਾਰ ਕਰ ਕੇ 4 ਕਿੱਲੋ ਤਾਰਾਂ ਤਾਂਬਾ, 4 ਗੁੱਛੇ ਤਾਰਾਂ (ਬਿਜਲੀ ਫਿਟਿੰਗ ਵਾਲੀਆਂ), ਇੱਕ ਪਲਾਸ ਅਤੇ ਇੱਕ ਪੇਚਕਸ ਬਰਾਮਦ ਕੀਤਾ ਹੈ। -ਨਿੱਜੀ ਪੱਤਰ ਪ੍ਰੇਰਕ

Advertisement

ਨੂੰਹ ਦੀ ਸ਼ਿਕਾਇਤ ’ਤੇ ਸਹੁਰਾ ਗ੍ਰਿਫ਼ਤਾਰ

ਲੁਧਿਆਣਾ: ਥਾਣਾ ਮੇਹਰਬਾਨ ਦੀ ਪੁਲੀਸ ਨੇ ਇੱਕ ਔਰਤ ਦੀ ਸ਼ਿਕਾਇਤ ’ਤੇ ਉਸਦੇ ਸਹੁਰੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪਿੰਡ ਨੂਰਵਾਲਾ ਵਾਸੀ ਹਰਪ੍ਰੀਤ ਕੌਰ ਪਤਨੀ ਮਨਿੰਦਰ ਸਿੰਘ ਵਾਸੀ ਨੇ ਦੱਸਿਆ ਹੈ ਕਿ ਉਹ ਆਪਣੇ ਪੇਕੇ ਘਰ ਵਿਆਹ ’ਤੇ ਗਈ ਸੀ। ਬੀਤੇ ਦਿਨ ਉਸਦੀ ਮਾਤਾ ਅਤੇ ਭਰਾ ਉਸ ਨੂੰ ਸਹੁਰੇ ਘਰ ਛੱਡ ਕੇ ਚਲੇ ਗਏ। ਉਸ ਦਾ ਸਹੁਰਾ ਸਰਬਜੀਤ ਸਿੰਘ ਸਵੇਰੇ ਤੋਂ ਹੀ ਉਸ ਨਾਲ ਲੜਾਈ ਝਗੜਾ ਕਰ ਰਿਹਾ ਸੀ। ਸ਼ਾਮ ਸਮੇਂ ਉਹ ਜਦੋਂ ਬਾਹਰ ਵਿਹੜੇ ਵਿੱਚ ਬੈਠੀ ਸੀ ਤਾਂ ਉਸਨੇ ਘਰ ਦੀ ਛੱਤ ਤੇ ਜਾ ਕੇ ਆਪਣੀ ਲਾਇਸੈਂਸੀ ਬੰਦੂਕ ਨਾਲ ਇੱਕ ਹਵਾਈ ਫਾਇਰ ਕੀਤਾ। ਇਸ ਨਾਲ ਉਹ ਡਰ ਕੇ ਅੰਦਰ ਭੱਜ ਗਈ। ਉਸ ਨੇ ਫਿਰ ਇੱਕ ਹੋਰ ਫਾਇਰ ਕੀਤਾ। ਥਾਣੇਦਾਰ ਰਾਧੇ ਸ਼ਾਮ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਦੌਰਾਨੇ ਤਫ਼ਤੀਸ਼ ਸਰਬਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 1 ਅਸਲਾ 12 ਬੋਰ ਗੰਨ ਡਬਲ ਬੈਰਲ, 23 ਰੌਂਦ ਜ਼ਿੰਦਾ ਅਤੇ 2 ਚੱਲੇ ਰੌਂਦ ਬਰਾਮਦ ਕੀਤੇ ਹਨ। -ਨਿੱਜੀ ਪੱਤਰ ਪ੍ਰੇਰਕ

ਹਾਦਸੇ ਦਾ ਸ਼ਿਕਾਰ ਹੋਈ ਬੱਚੀ ਦੀ ਇਲਾਜ ਦੌਰਾਨ ਮੌਤ

ਜਗਰਾਉਂ: ਇੱਥੇ ਤਹਿਸੀਲ ਰੋਡ ’ਤੇ ਬੀਤੀ 7 ਫਰਵਰੀ ਦੀ ਦੇਰ ਸ਼ਾਮ ਨੂੰ ਐਕਟਿਵਾ ਸਕੂਟਰ ਨੂੰ ਸਵਿੱਫਟ ਕਾਰ ਵੱਲੋਂ ਮਾਰੀ ਟੱਕਰ ’ਚ ਜ਼ਖਮੀ ਹੋਈ ਛੋਟੀ ਬੱਚੀ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਨੇ ਅਣਪਛਾਤੀ ਕਾਰ ਅਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਆਰੰਭ ਦਿੱਤੀ ਹੈ। ਮਲਕੀਤ ਸਿੰਘ ਵਾਸੀ ਪਿੰਡ ਅਮਰਗੜ੍ਹ ਕਲੇਰ ਨੇ ਦੱਸਿਆ ਕਿ 7 ਫਰਵਰੀ ਦੀ ਦੇਰ ਸ਼ਾਮ ਉਹ ਤੇ ਉਸਦੀ ਪਤਨੀ ਆਪਣੀ ਦੋਹਤੀ ਗੁਰਕੀਰਤ ਨੂੰ ਦਵਾਈ ਦਿਵਾਉਣ ਲਈ ਜਾ ਰਹੇ ਸਨ, ਜਦੋਂ ਉਹ ਰੇਲਵੇ ਪੁਲ ’ਤੇ ਪਹੁੰਚੇ ਤਾਂ ਸਾਹਮਣਿਓਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਫੇਟ ਮਾਰ ਦਿੱਤੀ। ਹਾਦਸੇ ’ਚ ਪੀੜਤ ਦੇ ਘਰ ਵਾਲੀ ਸਵਰਨਜੀਤ ਕੌਰ ਦੀ ਬਾਂਹ ’ਤੇ ਸੱਟ ਲੱਗੀ ਅਤੇ ਗੁਰਕੀਰਤ ਦੇ ਗੰਭੀਰ ਸੱਟਾਂ ਲੱਗੀਆਂ ਸਨ। ਜਿਸਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। -ਪੱਤਰ ਪ੍ਰੇਰਕ

ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ

ਲੁਧਿਆਣਾ: ਥਾਣਾ ਦਰੇਸੀ ਦੇ ਇਲਾਕੇ ਮਹਾਵੀਰ ਜੈਨ ਕਲੋਨੀ, ਸੁੰਦਰ ਨਗਰ ਤੋਂ ਅਣਪਛਾਤੇ ਵਿਅਕਤੀ ਇੱਕ ਘਰ ਬਾਹਰੋਂ ਮੋਟਰਸਾਈਕਲ ਚੋਰੀ ਕਰ ਕੇ ਲੈ ਗਏ ਹਨ। ਇਸ ਸਬੰਧੀ ਪ੍ਰਦੀਪ ਕੁਮਾਰ ਨੇ ਦੱਸਿਆ ਹੈ ਕਿ ਉਸ ਨੇ ਆਪਣਾ ਮੋਟਰਸਾਈਕਲ ਸਪਲੈਂਡਰ ਪਲੱਸ ਘਰ ਬਾਹਰ ਲੌਕ ਲਗਾ ਕੇ ਖੜ੍ਹਇਆ ਸੀ, ਜਿਸ ਨੂੰ ਕੋਈ ਵਿਅਕਤੀ ਚੋਰੀ ਕਰ ਕੇ ਲੈ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ

ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 10 ਫਰਵਰੀ
ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਹੈਰੋਇਨ ਅਤੇ ਅਫ਼ੀਮ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏਡੀਸੀਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਹੈ ਕਿ ਗਲੀ ਨੰਬਰ 3 ਮੁਹੱਲਾ ਗੁਰੂ ਨਾਨਕ ਨਗਰ ਮੋੜ ’ਤੇ ਮਹਿੰਦਰ ਵਾਸੀ ਸਮਰਾਟ ਕਲੋਨੀ, ਗਿਆਸਪੁਰਾ ਨੂੰ ਕਾਬੂ ਕਰ ਉਸ ਪਾਸੋਂ 110 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਡਾਬਾ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਮਾਡਲ ਟਾਊਨ ਦੇ ਥਾਣੇਦਾਰ ਜਗਤਾਰ ਸਿੰਘ ਨੇ ਦੱਸਿਆ ਹੈ ਕਿ ਇਕਬਾਲ ਸਿੰਘ ਵਾਸੀ ਭੱਠਾ ਭਗਤ ਸਿੰਘ ਨਗਰ ਜੰਮੂ ਕਲੋਨੀ ਨੂੰ ਧੂਰੀ ਰੇਲਵੇ ਲਾਈਨ ਪਾਸ ਗਾਹਕਾਂ ਦੀ ਉਡੀਕ ਕਰਦਿਆਂ ਕਾਬੂ ਕਰ ਕੇ 25 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਸੰਦੀਪ ਸਿੰਘ ਵਾਸੀ ਹਰਕ੍ਰਿਸ਼ਨ ਨਗਰ 33 ਫੁੱਟਾ ਰੋਡ ਗਿਆਸਪੁਰਾ ਰੋਡ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ 500 ਗ੍ਰਾਮ ਅਫ਼ੀਮ ਅਤੇ 10 ਮੋਮੀ ਲਿਫਾਫੀਆ ਬਰਾਮਦ ਹੋਈਆਂ।

Advertisement
Author Image

Advertisement
Advertisement
×