For the best experience, open
https://m.punjabitribuneonline.com
on your mobile browser.
Advertisement

ਜਵੱਦੀ ਟਕਸਾਲ ਦੇ ਬਾਨੀ ਬਾਬਾ ਸੁੱਚਾ ਸਿੰਘ ਦੇ ਜਨਮ ਦਿਨ ਮੌਕੇ ਸਮਾਗਮ

08:56 AM Oct 03, 2024 IST
ਜਵੱਦੀ ਟਕਸਾਲ ਦੇ ਬਾਨੀ ਬਾਬਾ ਸੁੱਚਾ ਸਿੰਘ ਦੇ ਜਨਮ ਦਿਨ ਮੌਕੇ ਸਮਾਗਮ
ਸਮਾਗਮ ਦੌਰਾਨ ਹਾਜ਼ਰ ਬਾਬਾ ਅਮੀਰ ਸਿੰਘ, ਵਿਦਿਆਰਥੀਆਂ ਤੇ ਹੋਰ। -ਫੋਟੋ: ਗੁਰਿੰਦਰ ਸਿੰਘ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਅਕਤੂਬਰ
ਜਵੱਦੀ ਟਕਸਾਲ ਦੇ ਬਾਨੀ ਬਾਬਾ ਸੁੱਚਾ ਸਿੰਘ ਦੇ ਜਨਮ ਦਿਨ ਸਬੰਧੀ ਅੱਜ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਵਿੱਚ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸੰਗਤ ਨੇ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ।
ਇਸ ਮੌਕੇ ਬਾਬਾ ਅਮੀਰ ਸਿੰਘ ਨੇ ਕਿਹਾ ਕਿ ਸੰਤ ਸੁੱਚਾ ਸਿੰਘ ਇੱਕ ਦਿੱਬ ਦ੍ਰਿਸ਼ਟੀ ਸਖ਼ਸ਼ੀਅਤ, ਦਾਰਸ਼ਨਿਕ ਅਤੇ ਅਨੂਪਮ ਆਤਮਿਕ ਤਜਰਬਿਆਂ ਦਾ ਸੋਮਾ ਸਨ, ਜਿਨ੍ਹਾਂ ਸਿੱਖ ਧਰਮ ਤੇ ਪੁਰਾਤਨ ਗੁਰਮਤਿ ਸੰਗੀਤ ਪ੍ਰਤੀ ਵਕਤ ਦੀਆਂ ਮੁਸ਼ਕਲਾਂ ਤੇ ਭਵਿੱਖ ਦੀਆਂ ਚਣੌਤੀਆਂ ਦੇ ਮੱਦੇਨਜ਼ਰ ਸਵੈ ਸੰਪੂਰਨ ਅਤੇ ਸੰਗਠਿਤ ਜਵੱਦੀ ਟਕਸਾਲ ਦੀ ਸਿਰਜਣਾ ਕੀਤੀ। ਉਨ੍ਹਾਂ ਦੱਸਿਆ ਕਿ ਮਹਾਪੁਰਸ਼ਾਂ ਨੇ ਟਕਸਾਲ ਲਈ ਕੀਰਤਨੀਏ, ਵਿਦਵਾਨ ਕਥਾ ਵਾਚਕ, ਪਾਠੀ, ਅਖੰਡ ਪਾਠੀ ਅਤੇ ਗ੍ਰੰਥੀ ਸਿੰਘ ਤਿਆਰ ਕਰਕੇ ਸਿੱਖ ਕੌਮ ਦੀ ਝੋਲੀ ਪਾਏ। ਉਨ੍ਹਾਂ ਦੇ ਜੀਵਨ ਚੋਂ ਸੁਤੰਤਰ ਹੋਂਦ ਅਤੇ ਬੇਦਾਗ ਆਤਮਾ ਵਾਲੇ ਬਲਵਾਨ ਗੁਰਸਿੱਖ ਦੇ ਦਰਸ਼ਨ ਹੁੰਦੇ ਸਨ। ਇਸ ਮੌਕੇ ਗੁਰਮਤਿ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਨੇ ਕੀਰਤਨ ਕੀਤਾ, ਜਦਕਿ ਜਵੱਦੀ ਟਕਸਾਲ ਦੇ ਨਵੇਂ ਅਤੇ ਪੁਰਾਣੇ ਵਿਦਿਆਰਥੀਆਂ ਤੋਂ ਇਲਾਵਾ ਵੱਡੀ ਗਿਣਤੀ ਸੰਗਤ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ।

Advertisement

Advertisement
Advertisement
Author Image

Advertisement