For the best experience, open
https://m.punjabitribuneonline.com
on your mobile browser.
Advertisement

ਰਾਮ ਲੀਲਾ ਦੇ ਮੰਚ ’ਤੇ ਲੇਖ ਸੰਗ੍ਰਹਿ ਲੋਕ ਅਰਪਣ

08:57 AM Oct 03, 2024 IST
ਰਾਮ ਲੀਲਾ ਦੇ ਮੰਚ ’ਤੇ ਲੇਖ ਸੰਗ੍ਰਹਿ ਲੋਕ ਅਰਪਣ
ਰਾਮ ਲੀਲਾ ਦੇ ਮੰਚ ’ਤੇ ਪੁਸਤਕ ‘ਜਿੱਤ ਦੇ ਦੀਵੇ’ ਲੋਕ ਅਰਪਣ ਕਰਦੇ ਹੋਏ ਪਤਵੰਤੇ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 2 ਅਕਤੂਬਰ
ਜਗਰਾਉਂ ਦੀ ਪੁਰਾਣੀ ਦਾਣਾ ਮੰਡੀ ਵਿੱਚ ਹੋ ਰਹੀ ਰਾਮ ਲੀਲਾ ਦੇ ਮੰਗ ਤੋਂ ਬੀਤੀ ਰਾਤ ਸੰਜੀਵ ਝਾਂਜੀ ਦੀ ਪੁਸਤਕ ‘ਜਿੱਤ ਦੇ ਦੀਵੇ’ ਲੋਕ ਅਰਪਣ ਕੀਤੀ ਗਈ। ਇਹ ਲੋਕ ਅਰਪਣ ਭਗਵਾਨ ਰਾਮ ਚੰਦਰ ਅਤੇ ਲਕਸ਼ਮਣ ਦੀ ਭੂਮਿਕਾ ਨਿਭਾਉਣ ਵਾਲੇ ਕਲਾਕਾਰਾਂ ਹੱਥੋਂ ਕਰਵਾਇਆ ਗਿਆ। ਇਸ ਲੇਖ ਸੰਗ੍ਰਹਿ ਵਿੱਚ ਲੇਖਕ ਨੇ ਦਸਹਿਰੇ, ਦੀਵਾਲੀ ਤੇ ਗੁਰਪੁਰਬ ਨਾਲ ਸਬੰਧਤ ਲੇਖ ਸ਼ਾਮਲ ਕੀਤੇ ਹਨ। ਲੇਖਕ ਸੰਜੀਵ ਝਾਂਜੀ ਨੇ ਦੱਸਿਆ ਕਿ ਇਹ 136 ਸਫ਼ਿਆਂ ਦਾ ਲੇਖ ਸੰਗ੍ਰਹਿ ਹੈ ਜਿਸ ਦਾ ਮੁਖ ਬੰਦ ਪ੍ਰੋ. ਕਰਮ ਸਿੰਘ ਸੰਧੂ ਨੇ ਲਿਖਿਆ ਹੈ। ਲੇਖਕ ਨੇ ਦੱਸਿਆ ਕਿ ਕਿਤਾਬ ਲਿਖਦੇ ਸਮੇਂ ਤੋਂ ਹੀ ਉਸ ਦੀ ਇੱਛਾ ਸੀ ਕਿ ਇਸ ਦਾ ਲੋਕ ਅਰਪਣ ਰਾਮ ਲੀਲਾ ਦੌਰਾਨ ਭਗਵਾਨ ਰਾਮ ਦੇ ਸਰੂਪ ਨੂੰ ਦਰਸਾਉਣ ਵਾਲੇ ਕਲਾਕਾਰ ਹੱਥੋਂ ਕੀਤਾ ਜਾਵੇ। ਇਹ ਸੰਗ੍ਰਹਿ ਵੀ ਭਗਵਾਨ ਰਾਮ ਚੰਦਰ ਨੂੰ ਹੀ ਸਮਰਪਿਤ ਹੈ। ਕਿਤਾਬ ’ਚ ‘ਰਾਜਾ ਰਾਮ ਭਗਵਾਨ ਰਾਮ ਕਿਵੇਂ ਬਣੇ’, ‘ਸ੍ਰੀ ਰਾਮ, ਰਾਮਾਇਣ ਅਤੇ ਵਿਗਿਆਨ’, ‘ਰਾਵਣ ਬ੍ਰਾਹਮਣ ਹੁੰਦੇ ਹੋਏ ਵੀ ਰਾਕਸ਼ ਕਿਵੇਂ ਬਣਿਆ?’ ਤੇ ‘ਘਰ ਘਰ ਸ਼ਬਰੀ ਹਰ ਘਰ ਸ਼ਬਰੀ’ ਸਮੇਤ ਕੁਲ ਵੀਹ ਲੇਖ ਹਨ।

Advertisement

Advertisement
Advertisement
Author Image

Advertisement