For the best experience, open
https://m.punjabitribuneonline.com
on your mobile browser.
Advertisement

ਬਾਬਾ ਦਲੀਪ ਸਿੰਘ ਦੀ ਯਾਦ ਨੂੰ ਸਮਰਪਿਤ ਸਮਾਗਮ

09:03 AM Mar 12, 2024 IST
ਬਾਬਾ ਦਲੀਪ ਸਿੰਘ ਦੀ ਯਾਦ ਨੂੰ ਸਮਰਪਿਤ ਸਮਾਗਮ
ਸਮਾਗਮ ਵਿੱਚ ਕੀਰਤਨ ਕਰਦਾ ਹੋਇਆ ਭਾਈ ਲਖਵਿੰਦਰ ਸਿੰਘ ਦਾ ਜਥਾ।
Advertisement

ਪੱਤਰ ਪ੍ਰੇਰਕ
ਜੈਂਤੀਪੁਰ, 11 ਮਾਰਚ
ਪਿੰਡ ਬੱਲਪੁਰੀਆ ਵਿੱਚ ਬਾਬਾ ਦਲੀਪ ਸਿੰਘ ਜੀ ਬੱਲਾਂ ਵਾਲਿਆਂ ਦੀ ਯਾਦ ਨੂੰ ਸਮਰਪਿਤ 20ਵਾਂ ਮਹਾਨ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਬਾਬਾ ਇਕਬਾਲ ਸਿੰਘ ਅਤੇ ਚਿਤਰੰਜਨ ਸਿੰਘ ਬੱਲ ਦੀ ਅਗਵਾਈ ਹੇਠ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਸਜੇ ਦੀਵਾਨ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ, ਭਾਈ ਜੁਝਾਰ ਸਿੰਘ, ਭਾਈ ਸਤਨਾਮ ਸਿੰਘ, ਭਾਈ ਸੁਖਦੇਵ ਸਿੰਘ ਹਜ਼ੂਰੀ ਅਰਦਾਸੀਏ ਸ੍ਰੀ ਦਰਬਾਰ ਸਾਹਿਬ, ਭਾਈ ਅਮਰਜੀਤ ਸਿੰਘ ਖਾਲਸਾ, ਭਾਈ ਪ੍ਰਭਜੋਤ ਸਿੰਘ ਉੱਦੋਕੇ ਦੇ ਕੀਰਤਨੀ ਜਥੇ, ਭਾਈ ਹਰਬੰਸ ਸਿੰਘ ਮੌਜੀ ਚਵਿੰਡਾ ਦੇਵੀ, ਭਾਈ ਸਤਨਾਮ ਸਿੰਘ ਬੱਲੋਵਾਲੀ ਅਤੇ ਭਾਈ ਅਜੀਤ ਸਿੰਘ ਦਰਦੀ ਦੇ ਕਵੀਸ਼ਰੀ ਜਥੇ, ਕਥਾ ਵਾਚਕ ਭਾਈ ਹਰਪਾਲ ਸਿੰਘ ਅਤੇ ਪੰਥਕ ਕਵੀ ਭਾਈ ਮਲਕੀਤ ਸਿੰਘ ਨਿਮਾਣਾ ਨੇ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਅਤੇ ਗੁਰ ਇਤਿਹਾਸ ਸਰਵਣ ਕਰਾਇਆ। ਇਸ ਮੌਕੇ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਵਾਲੇ, ਬਾਬਾ ਕੰਵਲਜੀਤ ਸਿੰਘ ਗੁਰਦੁਆਰਾ ਨਾਗੀਆਣਾ ਸਾਹਿਬ ਵਾਲੇ, ਚੇਅਰਮੈਨ ਕੰਵਲਜੀਤ ਸਿੰਘ ਰੋਜ਼ੀ, ਡਾ. ਕੁਲਵੰਤ ਸਿੰਘ ਬੱਲ ਅਤੇ ਧਾਰਮਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਅਤੇ ਸੰਗਤਾਂ ਨੇ ਹਾਜ਼ਰੀ ਭਰੀ।

Advertisement

Advertisement
Author Image

joginder kumar

View all posts

Advertisement
Advertisement
×