For the best experience, open
https://m.punjabitribuneonline.com
on your mobile browser.
Advertisement

ਅਕਾਲੀ ਦਲ (ਅ) ਵੱਲੋਂ ਗਤਕਾ ਦਿਵਸ ਨੂੰ ਸਮਰਪਿਤ ਸਮਾਗਮ

07:19 AM Jun 24, 2024 IST
ਅਕਾਲੀ ਦਲ  ਅ  ਵੱਲੋਂ ਗਤਕਾ ਦਿਵਸ ਨੂੰ ਸਮਰਪਿਤ ਸਮਾਗਮ
ਜੇਤੂ ਟੀਮਾਂ ਦਾ ਸਨਮਾਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂ। ਫੋਟੋ: ਸੱਤੀ
Advertisement

ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 23 ਜੂਨ
ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਅਕਾਲ ਕਾਲਜ ਕੌਂਸਲ ਦੇ ਸਹਿਯੋਗ ਨਾਲ ਗਤਕਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਇਲਾਕੇ ਵਿੱਚੋਂ ਪਹੁੰਚੀਆਂ ਵੱਖ-ਵੱਖ ਟੀਮਾਂ ਤੋਂ ਇਲਾਵਾ ਅਕਾਲ ਗੱਤਕਾ ਅਖਾੜਾ ਮਸਤੂਆਣਾ ਸਾਹਿਬ ਦੀ ਟੀਮ ਵੱਲੋਂ ਗਤਕੇ ਦੇ ਜੌਹਰ ਦਿਖਾ ਕੇ ਹਾਜ਼ਰੀਨ ਦਾ ਦਿਲ ਜਿੱਤਿਆ ਅਤੇ ਹਾਜ਼ਰ ਨੌਂਜਵਾਨਾਂ ਨੂੰ ਗੱਤਕਾ ਸਿੱਖਣ ਦੇ ਫਾਇਦਿਆਂ ਬਾਰੇ ਵੀ ਦੱਸਿਆ। ਇਸ ਮੌਕੇ ਜ਼ਿਲ੍ਹਾ ਸੰਗਰੂਰ ਜੱਥੇਬੰਦੀ ਦੇ ਵੱਖ-ਵੱਖ ਆਗੂਆਂ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ, ਜਥੇਦਾਰ ਬਹਾਦਰ ਸਿੰਘ ਭਸੌੜ ਤੇ ਬਾਬਾ ਹਰਬੰਸ ਸਿੰਘ ਜੈਨਪੁਰ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ। ਨੌਜਵਾਨਾਂ ਨੂੰ ਅਪੀਲ ਹੈ ਕਿ ਆਪਣੇ ਅਤੇ ਸੂਬੇ ਦੇ ਉੱਜਵਲ ਭਵਿੱਖ ਲਈ ਨਸ਼ਿਆਂ ਦਾ ਤਿਆਗ ਕਰਕੇ ਸਿੰਘ ਸਜਣ ਅਤੇ ਗਤਕੇ ਦੀ ਸਿੱਖਿਆ ਲੈ ਕੇ ਆਪਣੀ ਤੇ ਆਪਣਿਆਂ ਦੀ ਰੱਖਿਆ ਕਰਨ ਦੇ ਕਾਬਿਲ ਬਣਨ।
ਇਸ ਮੌਕੇ ਹੋਏ ਗਤਕਾ ਮੁਕਾਬਲੇ ਦੌਰਾਨ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ’ਤੇ ਆਉਣ ਵਾਲੀਆਂ ਟੀਮਾਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਮਰਜੀਤ ਸਿੰਘ ਬਾਦਸ਼ਾਹ, ਹਰਬੰਸ ਸਿੰਘ ਸਲੇਮਪੁਰ, ਗੁਰਪ੍ਰੀਤ ਸਿੰਘ ਖੁੱਡੀ, ਰਣਬੀਰ ਸਿੰਘ ਮਰਾਹਾੜ, ਬੀਬੀ ਹਰਪਾਲ ਕੌਰ, ਬੀਬੀ ਅੰਗਰੇਜ਼ ਕੌਰ ਮਹਿਲਾ, ਕਰਨੈਲ ਸਿੰਘ, ਸੁਖਵਿੰਦਰ ਸਿੰਘ ਸੰਗਰੂਰ, ਰਣਜੋਤ ਸਿੰਘ ਖਾਲਸਾ, ਨਵਜੋਤ ਸਿੰਘ ਖਾਲਸਾ, ਬੀਬੀ ਸਰਬਜੀਤ ਕੌਰ, ਰਾਮ ਸਿੰਘ ਚੰਗਾਲ, ਦਰਸ਼ਨ ਸਿੰਘ ਮਾਝੀ, ਕੁਲਵੰਤ ਸਿੰਘ ਕਲਕੱਤਾ, ਕੁਲਦੀਪ ਸਿੰਘ ਬਾਲੀਆਂ, ਮੱਘਰ ਸਿੰਘ ਹਰੇੜੀ, ਮਲਕੀਤ ਸਿੰਘ, ਗੁਰਤੇਜ ਸਿੰਘ ਝਨੇੜੀ ਜਗਦੀਪ ਸਿੰਘ, ਲਵਪ੍ਰੀਤ ਸਿੰਘ, ਦਲੀਪ ਸਿੰਘ, ਕਸ਼ਮੀਰ ਸਿੰਘ ਡਸਕਾ, ਸੁਖਦੇਵ ਸਿੰਘ ਹਰੇੜੀ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Advertisement

Advertisement
Author Image

Advertisement
Advertisement
×