For the best experience, open
https://m.punjabitribuneonline.com
on your mobile browser.
Advertisement

ਇਲੈਕਟ੍ਰੋਨਿਕ ਕੰਪਨੀ ਦੇ ਸਟੋਰ ’ਚ ਅੱਗ ਲੱਗੀ

09:57 AM Aug 25, 2024 IST
ਇਲੈਕਟ੍ਰੋਨਿਕ ਕੰਪਨੀ ਦੇ ਸਟੋਰ ’ਚ ਅੱਗ ਲੱਗੀ
ਸਟੋਰ ਨੂੰ ਲੱਗੀ ਅੱਗ ’ਤੇ ਕਾਬੂ ਪਾਉਂਦੇ ਹੋਏ ਫਾਇਰ ਬ੍ਰਿਗੇਡ ਦੇ ਮੁਲਾਜ਼ਮ।
Advertisement

ਜਸਬੀਰ ਚਾਨਾ
ਫਗਵਾੜਾ, 24 ਅਗਸਤ
ਇੱਥੋਂ ਦੇ ਸਰਾਏ ਰੋਡ ’ਤੇ ਸਥਿਤ ਫਾਈਨ ਇਲੈਕਟ੍ਰੋਨਿਕ ਕੰਪਨੀ ਦੇ ਸਟੋਰ ’ਤੇ ਅੱਜ ਸ਼ਾਮ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਮੌਕੇ ’ਤੇ ਫਾਇਰ ਬ੍ਰਿਗੇਡ ਨੇ ਪੁੱਜ ਕੇ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਦੁਕਾਨ ਮਾਲਕ ਅਮਰਜੀਤ ਸਿੰਘ (ਬਬਲੀ) ਨੇ ਦੱਸਿਆ ਕਿ ਉਹ ਦੁਕਾਨ ’ਤੇ ਬੈਠੇ ਸਨ ਤਾਂ ਅਚਾਨਕ ਤੀਸਰੀ ਮੰਜ਼ਿਲ ’ਤੇ ਅੱਗ ਦਾ ਸ਼ਾਟਰ ਸਰਕਟ ਹੋਣ ਕਰਕੇ ਅੱਗ ਲੱਗ ਗਈ। ਰੌਲਾ ਪੈਣ ’ਤੇ ਉਨ੍ਹਾਂ ਫ਼ਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਜਿਸ ਉਪਰੰਤ ਫਾਇਰ ਬ੍ਰਿਗੇਡ ਨੇ ਪੁੱਜ ਕੇ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਨਾਲ ਉਨ੍ਹਾਂ ਦਾ 4 ਲੱਖ ਰੁਪਏ ਦੀ ਕੀਮਤ ਤੋਂ ਵੱਧ ਦਾ ਨੁਕਸਾਨ ਹੋ ਗਿਆ। ਉਨ੍ਹਾਂ ਫਾਇਰ ਬ੍ਰਿਗੇਡ ਦੀ ਹਿੰਮਤ ਦੀ ਸ਼ਲਾਘਾ ਵੀ ਕੀਤੀ।

Advertisement
Advertisement
Author Image

Advertisement
×