For the best experience, open
https://m.punjabitribuneonline.com
on your mobile browser.
Advertisement

ਸਿਵਲ ਹਸਪਤਾਲ ਦੇ ਆਕਸੀਜਨ ਪਲਾਂਟ ’ਚ ਅੱਗ ਲੱਗੀ

07:36 AM Apr 09, 2024 IST
ਸਿਵਲ ਹਸਪਤਾਲ ਦੇ ਆਕਸੀਜਨ ਪਲਾਂਟ ’ਚ ਅੱਗ ਲੱਗੀ
ਸਿਵਲ ਹਸਪਤਾਲ ਵਿੱਚ ਲੱਗੀ ਅੱਗ ਬੁਝਾਉਂਦੇ ਹੋਏ ਕਰਮਚਾਰੀ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਅਪਰੈਲ
ਸਨਅਤੀ ਸ਼ਹਿਰ ਦੇ ਸਿਵਲ ਹਸਪਤਾਲ ’ਚ ਆਕਸੀਜਨ ਪਲਾਂਟ ’ਚ ਐਤਵਾਰ ਦੀ ਦੇਰ ਰਾਤ ਨੂੰ ਅਚਾਨਕ ਅੱਗ ਲੱਗ ਗਈ। ਆਕਸੀਜਨ ਪਲਾਂਟ ਦੇ ਪੈਨਲ ’ਚ ਤਕਨੀਕੀ ਖਰਾਬੀ ਹੋਈ, ਜਿਸ ਕਾਰਨ ਸਪਾਰਕਿੰਗ ਤੋਂ ਬਾਅਦ ਅੱੱਗ ਲੱਗ ਗਈਆਂ ਅਤੇ ਲਪਟਾਂ ਉੱਠਣ ਲੱਗੀਆਂ। ਕੁਝ ਹੀ ਸਕਿੰਟਾਂ ’ਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।
ਸਕੂਲੇਟਿੰਗ ਇਲਾਕੇ ’ਚ ਮੌਜੂਦ ਲੋਕਾਂ ਨੇ ਰੌਲਾ ਪਾਇਆ ਤਾਂ ਹਸਪਤਾਲ ਕਰਮੀਆਂ ਨੂੰ ਅੱਗ ਬਾਰੇ ਪਤਾ ਲੱਗਿਆ, ਜਿਸ ਤੋਂ ਬਾਅਦ ਪੂਰੇ ਹਸਪਤਾਲ ’ਚ ਹੜਕੰਪ ਮਚ ਗਿਆ।ਸਿਵਲ ਹਸਪਤਾਲ ਦੇ ਸਟਾਫ਼ ਅਤੇ ਬਿਜਲੀ ਕਰਮੀਆਂ ਨੇ ਮੌਕੇ ’ਤੇ ਪੁੱਜ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਸ਼ੁਰੂ ਕੀਤੀਆਂ, ਪਰ ਜਾਣਕਾਰੀ ਨਾ ਹੋਣ ਕਾਰਨ ਕਿਸੇ ਵੀ ਕਰਮੀ ਨੂੰ ਅੱਗ ਬੁਝਾਊ ਯੰਤਰ ਚਲਾਉਣਾ ਨਹੀਂ ਆਇਆ। ਇਸ ਦੌਰਾਨ ਕਿਸੇ ਕੰਮ ਦੇ ਸਿਲਸਿਲੇ ’ਚ ਹਸਪਤਾਲ ਆਏ ਅੱਗੁ ਬੁਝਾਊ ਦੇ ਮਾਹਿਰ ਰਾਜੇਸ਼ ਜੋਸ਼ੀ ਨੇ ਕਰਮੀਆਂ ਦੀ ਮਦਦ ਕੀਤੀ ਅਤੇ ਆਕਸੀਜਨ ਪਲਾਂਟ ਦੇ ਪੈਨਲ ’ਤੇ ਸਪਰੇਅ ਕਰਕੇ ਅੱਗ ’ਤੇ ਕਾਬੂ ਪਾਇਆ। ਹਾਲਾਂਕਿ ਪੈਨਲ ਸੜਨ ਕਾਰਨ ਅਕਾਸੀਜਨ ਪਲਾਂਟ ਕੁਝ ਸਮੇਂ ਲਈ ਬੰਦ ਹੋ ਗਿਆ, ਪਰ ਅੱਗ ’ਤੇ ਸਮਾਂ ਰਹਿੰਦੇ ਕਾਬੂ ਪਾਉਣ ਨਾਲ ਵੱਡਾ ਹਾਦਸਾ ਟਲ ਗਿਆ। ਦੇਰ ਰਾਤ ਬਿਜਲੀ ਕਰਮੀਆਂ ਨੇ ਮੌਕੇ ਦਾ ਜਾਇਜ਼ਾ ਲਿਆ ਤੇ ਹਸਪਤਾਲ ਦੀ ਬੰਦ ਪਈ ਆਕਸੀਜਨ ਸਪਲਾਈ ਨੂੰ ਬਹਾਲ ਕਰਵਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਸਿਵਲ ਹਸਪਤਾਲ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਅਤੇ ਆਕਸੀਜਨ ਪਲਾਂਟ ਦੀ ਤਕਨੀਕੀ ਖਰਾਬੀ ਨੂੰ ਠੀਕ ਕਰਵਾਉਣ ਦਾ ਕੰਮ ਸੋਮਵਾਰ ਸਵੇਰ ਤੱਕ ਜਾਰੀ ਸੀ।

Advertisement

Advertisement
Author Image

Advertisement
Advertisement
×