For the best experience, open
https://m.punjabitribuneonline.com
on your mobile browser.
Advertisement

ਲਾਜਪਤ ਨਗਰ ਵਿੱਚ ਅੱਖਾਂ ਦੇ ਹਸਪਤਾਲ ’ਚ ਅੱਗ ਲੱਗੀ

07:50 AM Jun 06, 2024 IST
ਲਾਜਪਤ ਨਗਰ ਵਿੱਚ ਅੱਖਾਂ ਦੇ ਹਸਪਤਾਲ ’ਚ ਅੱਗ ਲੱਗੀ
ਹਸਪਤਾਲ ਵਿੱਚੋਂ ਨਿਕਲਦੀਆਂ ਹੋਈਆਂ ਅੱਗ ਦੀਆਂ ਲਾਟਾਂ। -ਫੋਟੋ: ਪੀਟੀਆਈ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਜੂਨ
ਦਿੱਲੀ ਦੇ ਇੱਕ ਹੋਰ ਹਸਪਤਾਲ ਵਿੱਚ ਅੱਜ ਭਿਆਨਕ ਅੱਗ ਲੱਗ ਗਈ। ਇਹ ਅੱਗ ਲਾਜਪਤ ਨਗਰ ਵਿੱਚ ਅੱਖਾਂ ਦੇ ਹਸਪਤਾਲ ‘ਆਈ 7 ਆਈ ਸੈਂਟਰ’ ਦੀ ਹੇਠਲੀ ਮੰਜ਼ਿਲ ’ਤੇ ਲੱਗੀ ਜਿਥੋਂ ਧੂੰਆਂ ਅਤੇ ਅੱਗ ਦੀਆਂ ਲਪਟਾਂ ਨਿਕਲੀ ਰਹੀਆਂ। ਸੂਚਨਾ ਮਿਲਣ ਮਗਰੋਂ ਅੱਗ ਬੁਝਾਉਣ ਲਈ 12 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਸਨ, ਜਿਨ੍ਹਾਂ ਨੇ ਕਾਫੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਫਾਇਰ ਡਿਪਾਰਟਮੈਂਟ ਦੇ ਇੱਕ ਅਧਿਕਾਰੀ ਮੁਤਾਬਕ ਅੱਗ ’ਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਦੇ ਹੀ ਹਸਪਤਾਲ ਦੇ ਅੰਦਰ ਮੌਜੂਦ ਸਾਰੇ ਲੋਕ ਬਾਹਰ ਆ ਗਏ। ਪੁਲੀਸ ਅਧਿਕਾਰੀਆਂ ਨੇ ਸ਼ੱਕ ਜਤਾਇਆ ਹੈ ਕਿ ਦੋ ਮੰਜ਼ਿਲਾ ਇਮਾਰਤ ਦੀ ਹੇਠਲੀ ਮੰਜ਼ਿਲ ’ਤੇ ਸ਼ਾਰਟ ਸਰਕਟ ਕਾਰਨ ਅੱਗ ਲੱਗੀ। ਉਨ੍ਹਾਂ ਦੱਸਿਆ ਕਿ ਆਈ 7 ਆਈ ਸੈਂਟਰ ਵਿੱਚ ਅੱਗ ਲੱਗਣ ਦੀ ਸੂਚਨਾ ਸਵੇਰੇ ਲਗਪਗ 11.30 ਵਜੇ ਮਿਲੀ ਜਿਸ ਮਗਰੋਂ 12 ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ। ਬਾਅਦ ਵਿਚ ਚਾਰ ਹੋਰ ਫਾਇਰ ਬ੍ਰਿਗੇਡ ਘਟਨਾ ਸਥਾਨ ’ਤੇ ਭੇਜੀਆਂ ਗਈਆਂ। ਡੀਐੱਫਐਸ ਅਧਿਕਾਰੀਆਂ ਮੁਤਾਬਕ ਅੱਗ ਬੁਝਾਉਣ ਦਾ ਕੰਮ ਪੂਰਾ ਹੋਣ ਮਗਰੋਂ ਠੰਢਾ ਕਰਨ ਦੀ ਪ੍ਰਕਿਰਿਆ ਮੁਕੰਮਲ ਕੀਤੀ ਗਈ।
ਦੱਸਣਯੋਗ ਪਿਛਲੇ ਮਹੀਨਿਆਂ ਵਿੱਚ ਦਿੱਲੀ ਦੇ ਕਈ ਹਸਪਤਾਲਾਂ ਵਿੱਚ ਵੱਡੇ ਪੱਧਰ ‘ਤੇ ਅੱਗ ਲੱਗਣ ਦੀਆਂ ਖਬਰਾਂ ਆਈਆਂ ਸਨ। ਮਈ ਵਿੱਚ ਦਿੱਲੀ ਦੇ ਵਿਵੇਕ ਵਿਹਾਰ ਵਿੱਚ ਇੱਕ ਬੱਚਿਆਂ ਦੇ ਹਸਪਤਾਲ ਵਿੱਚ ਭਿਆਨਕ ਅੱਗ ਲੱਗ ਗਈ ਸੀ। ਅੱਗ ਕਾਰਨ ਘੱਟੋ-ਘੱਟ ਛੇ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ।

Advertisement

Advertisement
Author Image

joginder kumar

View all posts

Advertisement
Advertisement
×