For the best experience, open
https://m.punjabitribuneonline.com
on your mobile browser.
Advertisement

ਪੌਲੀਥੀਨ ਬਣਾਉਣ ਵਾਲੀ ਫੈਕਟਰੀ ’ਚ ਅੱਗ ਲੱਗੀ

08:50 AM Jul 25, 2024 IST
ਪੌਲੀਥੀਨ ਬਣਾਉਣ ਵਾਲੀ ਫੈਕਟਰੀ ’ਚ ਅੱਗ ਲੱਗੀ
ਫੈਕਟਰੀ ਵਿੱਚ ਅੱਗ ਲੱਗਣ ਮਗਰੋਂ ਨਿਕਲ ਰਿਹਾ ਧੂੰਆਂ। -ਫੋਟੋ: ਪੀਟੀਆਈ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਜੁਲਾਈ
ਬਾਹਰੀ ਦਿੱਲੀ ਦੇ ਨਰੇਲਾ ਇੰਡਸਟਰੀਅਲ ਏਰੀਆ ’ਚ ਸਥਿਤ ਪੌਲੀਥੀਨ ਬਣਾਉਣ ਵਾਲੀ ਫੈਕਟਰੀ ’ਚ ਅੱਜ ਸਵੇਰੇ ਕਰੀਬ 6.35 ਵਜੇ ਅੱਗ ਲੱਗ ਗਈ। ਕੁਝ ਹੀ ਸਮੇਂ ਵਿੱਚ ਅੱਗ ਨੇ ਨੇੜਲੀਆਂ ਦੋ ਹੋਰ ਫੈਕਟਰੀਆਂ ਨੂੰ ਵੀ ਲਪੇਟ ਵਿੱਚ ਲੈ ਲਿਆ।
ਇਸ ਦੀ ਸੂਚਨਾ ਤੁਰੰਤ ਪੁਲੀਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 25 ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਤੇ ਦਿੱਲੀ ਫਾਇਰ ਸਰਵਿਸ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਹਾਦਸੇ ਵੇਲੇ ਫੈਕਟਰੀ ਵਿੱਚ ਕਈ ਮਜ਼ਦੂਰ ਕੰਮ ਕਰ ਰਹੇ ਸਨ। ਖੁਸ਼ਕਿਸਮਤੀ ਇਹ ਰਹੀ ਕਿ ਸਾਰੇ ਵਰਕਰ ਸਮੇਂ ਸਿਰ ਬਾਹਰ ਆ ਗਏ। ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਫਾਇਰ ਕਰਮੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ਨੂੰ ਹੋਰ ਫੈਕਟਰੀਆਂ ਤੱਕ ਫੈਲਣ ਤੋਂ ਰੋਕਿਆ। ਦਿੱਲੀ ਫਾਇਰ ਸਰਵਿਸ ਦੇ ਅਮਲੇ ਨੇ ਦੱਸਿਆ ਕਿ ਫੈਕਟਰੀ ’ਚ ਪੌਲੀਥੀਨ ਬਣਾਉਣ ਲਈ ਵੱਡੀ ਮਾਤਰਾ ’ਚ ਸਮੱਗਰੀ ਰੱਖੀ ਹੋਈ ਸੀ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਹੁਣ ਸਥਿਤੀ ਕਾਫੀ ਹੱਦ ਤੱਕ ਕਾਬੂ ਹੇਠ ਹੈ। ਸਖ਼ਤ ਮਸ਼ੱਕਤ ਮਗਰੋਂ ਅੱਗ ਬੁਝਾਈ ਗਈ ਤੇ ਮੀਂਹ ਕਰਕੇ ਕੁੱਝ ਸੌਖ ਵੀ ਰਹੀ। ਇਸ ਦੌਰਾਨ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਫੈਕਟਰੀ ਵਿੱਚ ਅੱਗ ਰੋਕਣ ਦੇ ਇੰਤਜ਼ਾਮ ਮਿਆਰੀ ਸਨ ਜਾਂ ਨਹੀਂ। ਜ਼ਿਕਰਯੋਗ ਹੈ ਕਿ ਨਰੇਲਾ ਸਨਅਤੀ ਖੇਤਰ ਵਿੱਚ ਬੀਤੇ ਮਹੀਨਿਆਂ ਦੌਰਾਨ ਅੱਗ ਲੱਗਣ ਦੀਆਂ ਹੋਰ ਵੀ ਘਟਨਾਵਾਂ ਵਾਪਰ ਚੁੱਕੀਆਂ ਹਨ।

Advertisement
Advertisement
Author Image

joginder kumar

View all posts

Advertisement