ਸ੍ਰੀਚੰਦ ਦਾ ਜਨਮ ਦਿਨ ਮਨਾਇਆ
08:57 AM Sep 08, 2024 IST
Advertisement
ਨਵੀਂ ਦਿੱਲੀ (ਪੱਤਰ ਪ੍ਰੇਰਕ)
Advertisement
ਦੱਖਣੀ ਦਿੱਲੀ ਦੇ ਮਹਿਰੌਲੀ ਖੇਤਰ ਦੇ ਗਦਾਈਪੁਰ ਪਿੰਡ ਵਿੱਚ ਗੋਬਿੰਦ ਸਦਨ ਵਿਖੇ ਸ੍ਰੀਚੰਦ ਦਾ 530ਵਾਂ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਦਿੱਲੀ ਸਣੇ ਪੰਜਾਬ ਦੇ ਗੁਰਦਾਸਪੁਰ, ਬੁਢਲਾਡਾ, ਪਟਿਆਲਾ ਤੇ ਉੱਤਰਾਖੰਡ, ਯੂਪੀ ਦੇ ਤਰਾਈ ਇਲਾਕੇ ਤੋਂ ਸੰਗਤ ਪੁਹੰਚੀ। ਸਦਨ ਦੇ ਸਕੱਤਰ ਚਰਚਿਲ ਸਿੰਘ ਚੱਢਾ ਨੇ ਦੱਸਿਆ ਕਿ ਬੀਤੇ ਦਿਨ ਸ਼ੁਰੂ ਹੋਏ ਸਮਾਗਮਾਂ ਦੌਰਾਨ ਗੁਰਬਾਣੀ ਕੀਰਤਨ ਪ੍ਰਵਾਹ ਚੱਲਿਆ ਤੇ ਗੁਰਬਾਣੀ ਵਿਚਾਰ ਹੋਏ। ਬਾਬਾ ਹਰਦੀਪ ਸਿੰਘ ਦੇ ਪ੍ਰਬੰਧਾਂ ਹੇਠ ਕਰਵਾਏ ਗਏ ਸਮਾਗਮ ਦੌਰਾਨ ਗਿਆਨੀ ਇਕਬਾਲ ਸਿੰਘ (ਪਟਨਾ ਸਾਹਿਬ), ਬੁੱਧੀਜੀਵੀ ਡਾ. ਸੁਰਜੀਤ ਕੌਰ ਜੌਲੀ, ਨਿਰਮਲ ਸਿੰਘ ਪੰਨੂ, ਬਾਬਾ ਹਾਕਮ ਸਿੰਘ (ਸਰਹਾਲੀ ਸਾਹਿਬ), ਬਾਬਾ ਜੋਗਿੰਦਰ ਸਿੰਘ (ਗੁਰਦਾਸਪੁਰ), ਬਾਬਾ ਦਰਸ਼ਨ ਸਿੰਘ , ਮਾਤਾ ਮੈਰੀ ਪੈਡ (ਅਮਰੀਕਾ) ਸਣੇ ਹੋਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਗੁਰਮੀਤ ਸਿੰਘ ਨੇ ਦੱਸਿਆ ਕਿ ਬਾਬਾ ਵਿਰਸਾ ਸਿੰਘ ਵੱਲੋਂ ਸਥਾਪਤ ਇਸ ਸਥਾਨ ਵਿਖੇ ਐਤਵਾਰ ਨੂੰ ਆਖ਼ਰੀ ਦਿਨ ਮੁੱਖ ਸਮਾਗਮ ਹੋਵੇਗਾ।
Advertisement
Advertisement