For the best experience, open
https://m.punjabitribuneonline.com
on your mobile browser.
Advertisement

ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਤੇ ਡਰੋਨ ਦਿਖਿਆ

06:28 AM Jul 04, 2023 IST
ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਤੇ ਡਰੋਨ ਦਿਖਿਆ
Advertisement

ਨਵੀਂ ਦਿੱਲੀ: ਇੱਥੇ ਕੇਂਦਰੀ ਦਿੱਲੀ ਵਿੱਚ ਅੱਜ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ’ਤੇ ਇੱਕ ਅਣਪਛਾਤੀ ਉੱਡਦੀ ਵਸਤੂ (ਡਰੋਨ) ਦਿਖਾਈ ਦਿੱਤੀ। ਹਾਲਾਂਕਿ ਦਿੱਲੀ ਪੁਲੀਸ ਨੇ ਆਖਿਆ ਕਿ ਪੁਲੀਸ ਨੂੰ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ। ਪੁਲੀਸ ਮੁਤਾਬਕ ਅੱਜ ਸਵੇਰੇ ਲਗਪਗ 5 ਵਜੇ ਪੀਸੀਆਰ ’ਤੇ ਇੱਕ ਕਾਲ ਆਈ ਕਿ ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਤੇ ਡਰੋਨ ਵਰਗੀ ਵਸਤੂ ਉੱਡਦੀ ਦਿਖਾਈ ਦੇ ਰਹੀ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਕੁਝ ਵੀ ਸ਼ੱਕੀ ਦਿਖਾਈ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਏਅਰ ਟਰੈਫਿਕ ਕੰਟਰੋਲ (ਏਟੀਸੀ) ਨੂੰ ਵੀ ਕੁਝ ਨਹੀਂ ਮਿਲਿਆ। -ਪੀਟੀਆਈ

Advertisement

Advertisement
Tags :
Author Image

joginder kumar

View all posts

Advertisement
Advertisement
×