For the best experience, open
https://m.punjabitribuneonline.com
on your mobile browser.
Advertisement

ਧੁੰਦ ਕਾਰਨ ਡਬਲ ਡੈਕਰ ਬੱਸ ਚੌਕ ਨਾਲ ਟਕਰਾਈ

07:07 AM Nov 16, 2024 IST
ਧੁੰਦ ਕਾਰਨ ਡਬਲ ਡੈਕਰ ਬੱਸ ਚੌਕ ਨਾਲ ਟਕਰਾਈ
Advertisement

ਅੰਬਾਲਾ (ਨਿੱਜੀ ਪੱਤਰ ਪ੍ਰੇਰਕ):

Advertisement

ਇੱਥੇ ਅੱਜ ਅੰਮ੍ਰਿਤਸਰ ਤੋਂ ਹਰਿਦੁਆਰ ਲਈ ਰਵਾਨਾ ਹੋਈ ਸ਼ਰਧਾਲੂਆਂ ਨਾਲ ਭਰੀ ਡਬਲ ਡੈਕਰ ਬੱਸ ਸ਼ਾਹਬਾਦ-ਜਗਾਧਰੀ ਰੋਡ ’ਤੇ ਧੁੰਦ ਕਾਰਨ ਬਰਾੜਾ ਲਾਗੇ ਸੀਵਣ ਮਾਜਰਾ ਸਥਿਤ ਚੌਕ ਨਾਲ ਟਕਰਾ ਗਈ। ਕੋਲਕਾਤਾ ਦੇ ਰਹਿਣ ਵਾਲੇ ਬੱਸ ਡਰਾਈਵਰ ਦੇਵਾਸ਼ੀਸ਼ ਸਰਕਾਰ ਨੇ ਦੱਸਿਆ ਕਿ ਉਹ ਬੱਸ ਵਿੱਚ 56 ਯਾਤਰੀਆਂ ਨੂੰ ਲੈ ਕੇ ਹਾਵੜਾ ਤੋਂ ਰਵਾਨਾ ਹੋਇਆ ਸੀ। ਉਹ ਕੱਲ੍ਹ ਅੰਮ੍ਰਿਤਸਰ ਸਾਹਿਬ ਤੋਂ ਹਰਿਦੁਆਰ ਲਈ ਰਵਾਨਾ ਹੋਏ ਸਨ। ਉਹ ਸ਼ਾਹਬਾਦ ਤੋਂ ਜਗਾਧਰੀ ਰੋਡ ’ਤੇ ਤੜਕੇ 3 ਵਜੇ ਦੇ ਕਰੀਬ ਸੀਵਣ ਮਾਜਰਾ ਦੇ ਦਾਨਵੀਰ ਭਾਮਾਸ਼ਾਹ ਚੌਕ ਪਹੁੰਚੇ। ਸੰਘਣੀ ਧੁੰਦ ਕਾਰਨ ਚੌਕ ਨਹੀਂ ਦਿਖਿਆ, ਜਿਸ ਕਾਰਨ ਬੱਸ ਚੌਕ ਨਾਲ ਸਿੱਧੀ ਟਕਰਾ ਗਈ। ਹਾਦਸੇ ਦੌਰਾਨ ਯਾਤਰੀਆਂ ਦਾ ਬਚਾਅ ਹੋ ਗਿਆ ਪਰ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਥਾਣਾ ਬਰਾੜਾ ਦੀ ਪੁਲੀਸ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।

Advertisement

Advertisement
Author Image

joginder kumar

View all posts

Advertisement