ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੀਤਾ ਕਲੋਨੀ ’ਚ ਔਰਤ ਦੀ ਵੱਢੀ-ਟੁੱਕੀ ਲਾਸ਼ ਮਿਲੀ

08:50 AM Jul 13, 2023 IST
ਗੀਤਾ ਕਲੋਨੀ ਨੇਡ਼ੇ ਜੰਗਲੀ ਇਲਾਕੇ ਵਿੱਚ ਮੌਕੇ ’ਤੇ ਜਾਂਚ ਕਰਦੀਆਂ ਹੋੲੀਆਂ ਐੱਫਐੱਸਐੱਲ ਅਤੇ ਅਪਰਾਧ ਸ਼ਾਖਾ ਦੀਆਂ ਟੀਮਾਂ। -ਫੋਟੋ: ਪੀਟੀਆੲੀ

ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜੁਲਾਈ
ਦਿੱਲੀ ਪੁਲੀਸ ਨੇ ਗੀਤਾ ਕਲੋਨੀ ਫਲਾਈਓਵਰ ਨੇੜਿਓਂ ਇੱਕ ਔਰਤ ਦੀ ਵੱਢੀ-ਟੁੱਕੀ ਅਣਪਛਾਤੀ ਲਾਸ਼ ਬਰਾਮਦ ਕੀਤੀ ਹੈ, ਜਿਸ ਦੇ ਅੰਗ ਇਧਰ-ਉੱਧਰ ਖਿੱਲਰੇ ਪਏ ਸਨ ਤੇ ਮੋਮੀਕਾਗਜ਼ ਦੇ ਲਿਫਾਫ਼ੇ ਵਿੱਚੋਂ ਮਿਲੇ। ਪੁਲੀਸ ਨੂੰ ਰਾਹਗੀਰਾਂ ਨੇ ਕਰੀਬ 9.15 ਵਜੇ ਫੋਨ ਕਰਕੇ ਮਨੁੱਖੀ ਅੰਗ ਪਏ ਹੋਣ ਦੀ ਜਾਣਕਾਰੀ ਦਿੱਤੀ। ਫੌਰੈਂਸਿਕ ਸਾਇੰਸ ਲੈਬਾਰਟਰੀ (ਐੱਫਐੱਸਐੱਲ) ਅਤੇ ਅਪਰਾਧ ਸ਼ਾਖਾ ਦੀ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਪੜਤਾਲ ਕੀਤੀ ਹੈ। ਬੀਤੇ ਮਹੀਨਿਆਂ ਦੌਰਾਨ ਅਜਿਹੀਆਂ ਦੋ ਵਾਰਦਾਤਾਂ ਹੋ ਚੁੱਕੀਆਂ ਹਨ ਜਿੱਥੇ ਵੱਢੇ-ਟੁੱਕੇ ਅੰਗ ਮਿਲੇ ਸਨ।
ਸੈਂਟਰਲ ਰੇਂਜ ਦੇ ਸੰਯੁਕਤ ਪੁਲੀਸ ਕਮਿਸ਼ਨਰ ਪਰਮਾਦਿੱਤਿਆ ਨੇ ਕਿਹਾ ਕਿ ਦੋ ਕਾਲੇ ਮੋਮੀਕਾਗਜ਼ ਦੇ ਬੈਗ ਮਿਲੇ, ਇੱਕ ਵਿੱਚ ਸਿਰ ਅਤੇ ਦੂਜੇ ਵਿੱਚ ਸਰੀਰ ਦੇ ਵੱਖ-ਵੱਖ ਅੰਗ ਸਨ। ਸ਼ੁਰੂਆਤੀ ਜਾਂਚ ਦੇ ਆਧਾਰ ’ਤੇ ਲੰਬੇ ਵਾਲਾਂ ਦੀ ਮੌਜੂਦਗੀ ਤੋਂ ਪਤਾ ਚੱਲਦਾ ਹੈ ਕਿ ਲਾਸ਼ ਕਿਸੇ ਔਰਤ ਦੀ ਹੈ। ਪਰਮਾਦਿੱਤਿਆ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਹੈ। ਬੈਗਾਂ ਵਿੱਚ ਮਿਲੇ ਸਰੀਰ ਦੇ ਅੰਗਾਂ ਦੀ ਸਹੀ ਗਿਣਤੀ ਤੇ ਸਰੀਰ ਦੇ ਕੋਈ ਅੰਗ ਗਾਇਬ ਹਨ ਜਾਂ ਨਹੀਂ ਇਸ ਬਾਰੇ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਹਾਲੇ ਅਜੇ ਤੱਕ ਪੀੜਤ ਦੀ ਪਛਾਣ ਨਹੀਂ ਹੋ ਸਕੀ ਹੈ।

Advertisement

Advertisement
Tags :
ਕਲੋਨੀਗੀਤਾਂਮਿਲੀਵੱਢੀ-ਟੁੱਕੀ
Advertisement