ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨਾਂ ਦਾ ਵਫ਼ਦ ਪਾਵਰਕੌਮ ਦੇ ਅਧਿਕਾਰੀ ਨੂੰ ਮਿਲਿਆ

07:01 AM Jun 14, 2024 IST

ਪੱਤਰ ਪ੍ਰੇਰਕ
ਤਰਨ ਤਾਰਨ, 13 ਜੂਨ
ਕਿਸਾਨਾਂ ਦੀਆਂ ਪਾਵਰਕੌਮ ਨਾਲ ਸਬੰਧਤ ਮੰਗਾਂ ਸਬੰਧੀ ਜਮਹੂਰੀ ਕਿਸਾਨ ਸਭਾ ਦਾ ਇਕ ਵਫਦ ਅੱਜ ਇਥੇ ਪਾਵਰਕੌਮ ਦੇ ਸਥਾਨਕ ਸਰਕਲ ਦੇ ਡਿਪਟੀ ਚੀਫ਼ ਇੰਜਨੀਅਰ ਨੂੰ ਮਿਲਿਆ| ਜਥੇਬੰਦੀ ਨੇ ਅਧਿਕਾਰੀ ਨੂੰ ਮੰਗਾਂ ਸਬੰਧੀ ਇਕ ਮੰਗ ਪੱਤਰ ਵੀ ਦਿੱਤਾ| ਵਫਦ ਦੀ ਅਗਵਾਈ ਜਥੇਬੰਦੀ ਦੇ ਆਗੂ ਮੁਖਤਾਰ ਸਿੰਘ ਮੱਲ੍ਹਾ ਨੇ ਕੀਤੀ, ਜਦੋਂਕਿ ਵਫਦ ਵਿੱਚ ਹੋਰਾਂ ਤੋਂ ਇਲਾਵਾ ਮਨਜੀਤ ਸਿੰਘ ਬੱਗੂ, ਦਲਜੀਤ ਸਿੰਘ ਦਿਆਲਪੁਰਾ, ਰੇਸ਼ਮ ਸਿੰਘ ਫੈਲੋਕੇ ਸ਼ਾਮਲ ਹੋਏ| ਜਥੇਬੰਦੀ ਨੇ ਕਿਸਾਨਾਂ ਨੂੰ 16 ਘੰਟੇ ਨਿਰਵਿਘਨ ਸਪਲਾਈ ਦੇਣ, ਸੜੇ ਟਰਾਂਸਫਾਰਮਰ 24 ਘੰਟੇ ਵਿੱਚ ਬਦਲੇ ਜਾਣ, ਚੋਰੀ ਹੋਇਆ ਟਰਾਂਸਫਾਰਮਰ ਦਾ ਤੇਲ ਤੇ ਤਾਰਾਂ ਆਦਿ ਦੀ ਚੋਰੀ ਦੀ ਰਿਪੋਰਟ ਅਦਾਰੇ ਦੇ ਅਧਿਕਾਰੀਆਂ ਵਲੋਂ ਫੌਰੀ ਤੌਰ ’ਤੇ ਪੁਲੀਸ ਨੂੰ ਰਿਪੋਰਟ ਕਰਨ ਅਤੇ ਬਿਜਲੀ ਦੀ ਸਪਲਾਈ ਤੁਰੰਤ ਜਾਰੀ ਕੀਤੇ ਜਾਣ ਲਈ ਕਿਹਾ| ਜਥੇਬੰਦੀ ਨੇ ਪਿੰਡਾਂ ਅੰਦਰ ਡੇਰਿਆਂ-ਢਾਣੀਆਂ ਨੂੰ 24 ਘੰਟੇ ਦੀ ਘਰੇਲੂ ਸਪਲਾਈ ਦੇਣ ਦੀ ਵੀ ਮੰਗ ਕੀਤੀ| ਜਥੇਬੰਦੀ ਨੇ ਚਿੱਪ ਵਾਲੇ ਮੀਟਰ ਸਕੀਮ ਤੁਰੰਤ ਬੰਦ ਕਰਨ ਦੀ ਵੀ ਮੰਗ ਕੀਤੀ।

Advertisement

Advertisement