For the best experience, open
https://m.punjabitribuneonline.com
on your mobile browser.
Advertisement

ਇੰਡੀਆਨਾ ਦੀ ਯੂਨੀਵਰਸਿਟੀ ਦੇ ਵਫ਼ਦ ਵੱਲੋਂ ਪੰਜਾਬੀ ’ਵਰਸਿਟੀ ਦਾ ਦੌਰਾ

10:34 AM Oct 09, 2024 IST
ਇੰਡੀਆਨਾ ਦੀ ਯੂਨੀਵਰਸਿਟੀ ਦੇ ਵਫ਼ਦ ਵੱਲੋਂ ਪੰਜਾਬੀ ’ਵਰਸਿਟੀ ਦਾ ਦੌਰਾ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 8 ਅਕਤੂਬਰ
ਇੰਡੀਆਨਾ ਦੀ ਯੂਨੀਵਰਸਿਟੀ ਆਫ ਇੰਡੀਆਨਾਪੋਲਿਸ ਦੇ ਵਫ਼ਦ ਵੱਲੋਂ ਪੰਜਾਬੀ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ। ਵਫ਼ਦ ਵਿੱਚ ਯੂਨੀਵਰਸਿਟੀ ਆਫ ਇੰਡੀਆਪੋਲਿਸ ਤੋਂ ਪ੍ਰੈਜ਼ੀਡੈਂਟ ਪ੍ਰੋ. ਤਨੁਜਾ ਸਿੰਘ, ਪ੍ਰੋਵੋਸਟ ਅਤੇ ਵਾਈਸ ਪ੍ਰੈਜ਼ੀਡੈਂਟ ਪ੍ਰੋ. ਕ੍ਰਿਸ ਪਲਫ਼ ਅਤੇ ਟਾਟਾ ਇੰਸਟੀਚੂਟ ਆਫ਼ ਸੋਸ਼ਲ ਸਾਇੰਸਜ਼ ਤੋਂ ਪ੍ਰੋ. ਅਸ਼ਵਨੀ ਕੁਮਾਰ ਸ਼ਾਮਿਲ ਸਨ।
ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਅਤੇ ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਨੇ ਦੱਸਿਆ ਕਿ ਇਸ ਦੌਰਾਨ ਦੋਵਾਂ ਯੂਨੀਵਰਸਿਟੀਆਂ ਦਰਮਿਆਨ ਅਕਾਦਮਿਕ ਸਾਂਝੇਦਾਰੀ ਅਤੇ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਤਲਾਸ਼ ਹਿਤ ਚਰਚਾ ਕੀਤੀ ਗਈ। ਦੋਵਾਂ ਯੂਨੀਵਰਸਿਟੀਆਂ ਦੇ ਪ੍ਰਤੀਨਿਧੀਆਂ ਨੇ ਵੱਖ-ਵੱਖ ਵਿਸ਼ਿਆਂ, ਅਨੁਸ਼ਾਸਨਾਂ ਅਤੇ ਖੇਤਰਾਂ ਬਾਰੇ ਵਿਸਥਾਰ ਵਿੱਚ ਚਰਚਾ ਕਰਦਿਆਂ ਦੋਵਾਂ ਯੂਨੀਵਰਸਿਟੀਆਂ ਦੀ ਦਿਲਚਸਪੀ ਅਤੇ ਮੁਹਾਰਤ ਵਾਲੇ ਅਕਾਦਮਿਕ ਖੇਤਰਾਂ ਬਾਰੇ ਜਾਣਿਆ ਤੇ ਬਹੁਤ ਸਾਰੇ ਖੇਤਰਾਂ ਵਿੱਚ ਭਵਿੱਖ ਵਿੱਚ ਇਕੱਠਿਆਂ ਕੰਮ ਦੀਆਂ ਸੰਭਾਵਨਾਵਾਂ ਬਾਰੇ ਸਹਿਮਤੀ ਬਣੀ। ਇਸ ਸਾਂਝ ਨੂੰ ਅਮਲੀ ਜਾਮਾ ਪ੍ਰਦਾਨ ਕਰਨ ਲਈ ਭਵਿੱਖ ਵਿੱਚ ਦੋਹੇਂ ਅਦਾਰੇ ਰਸਮੀ ਰੂਪ ਵਿੱਚ ਇਕਰਾਰਨਾਮਾ (ਐੱਮ. ਓ. ਯੂ.) ਕਰਨ ਲਈ ਰਾਜ਼ੀ ਹੋਏ ਹਨ ਜਿਸ ਲਈ ਜਲਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਪ੍ਰੋ. ਤਨੁਜਾ ਸਿੰਘ ਦੀ ਅਗਵਾਈ ਵਾਲੇ ਇਸ ਵਫ਼ਦ ਨੇ ਦੱਸਿਆ ਕਿ ਉਹ ਪੰਜਾਬੀ ਯੂਨੀਵਰਸਿਟੀ ਦੀਆਂ ਅਕਾਦਮਿਕ ਗਤੀਵਿਧੀਆਂ ਅਤੇ ਖੋਜ ਖੇਤਰਾਂ ਬਾਰੇ ਜਾਣਨ ਮਗਰੋਂ ਉਹ ਸਾਂਝੇਦਾਰੀ ਵਿੱਚ ਕੰਮ ਕਰਨ ਲਈ ਉਤਸੁਕ ਹਨ। ਮਨੋਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਦਮਨਜੀਤ ਸੰਧੂ ਨੇ ਦੱਸਿਆ ਕਿ ਯੋਗ ਵਿਦਿਆਰਥੀਆਂ ਨੂੰ ਵਜ਼ੀਫ਼ਾ ਪ੍ਰਦਾਨ ਕਰਨ ਵੀ ਗੱਲਬਾਤ ਹੋਈ ਜਿਸ ਸੰਬੰਧੀ ਯੂਨੀਵਰਸਿਟੀ ਆਫ਼ ਇੰਡੀਆਨਾਪੋਲਿਸ ਨੇ ਸਾਕਾਰਾਤਮਕ ਹੁੰਗਾਰਾ ਭਰਿਆ। ਫਿਜ਼ੀਓਥੈਰੇਪੀ ਵਿਭਾਗ ਦੇ ਮੁਖੀ ਡਾ. ਸੋਨੀਆ ਨੇ ਦੱਸਿਆ ਕਿ ਇੰਡੀਆਨਾਪੋਲਿਸ ਯੂਨੀਵਰਸਿਟੀ ਦੇ ਇਸ ਵਫ਼ਦ ਨੇ ਜੀਰੋਨਟੋਲੋਜੀਕਲ ਫਿਜ਼ੀਓਥੈਰੇਪੀ ਦੇ ਖੇਤਰ ਵਿੱਚ ਆਪਸੀ ਸਬੰਧਾਂ ਨੂੰ ਵਿਕਸਤ ਕਰਨ ਵਿੱਚ ਦਿਲਚਸਪੀ ਵਿਖਾਈ ਹੈ।

Advertisement

Advertisement
Advertisement
Author Image

sukhwinder singh

View all posts

Advertisement