ਨਹਿਰ ’ਚ ਤੈਰਦੀ ਲਾਸ਼ ਮਿਲੀ
ਪੱਤਰ ਪ੍ਰੇਰਕ
ਜਲੰਧਰ, 19 ਅਗਸਤ
ਸ਼ਹਿਰ ’ਚੋਂ ਲੰਘਦੀ ਬਸਤੀ ਬਾਵਾ ਖੇਲ ਨਹਿਰ ’ਚੋਂ ਦੇਰ ਰਾਤ ਇਕ ਵਿਅਕਤੀ ਦੀ ਲਾਸ਼ ਮਿਲੀ। ਜਦੋਂ ਲਾਸ਼ ਨੂੰ ਬਾਹਰ ਕੱਢਣ ਲਈ ਕੋਈ ਗੋਤਾਖੋਰ ਨਹੀਂ ਮਿਲਿਆ ਤਾਂ ਜਲੰਧਰ ਕਮਿਸ਼ਨਰੇਟ ਪੁਲੀਸ ਦੇ ਟ੍ਰੈਫਿਕ ਵਿੰਗ ਦੇ ਏਐੱਸਆਈ ਨੇ ਖੁਦ ਲਾਸ਼ ਨੂੰ ਬਾਹਰ ਕੱਢਿਆ। ਹਾਲਾਂਕਿ ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲੀਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਜਲੰਧਰ ਸਿਟੀ ਪੁਲੀਸ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਸੀ ਕਿ ਸ਼ਹੀਦ ਬਾਬੂ ਲਾਭ ਸਿੰਘ ਨਗਰ ਨਹਿਰ ਨੇੜੇ ਲਾਸ਼ ਤੈਰ ਰਹੀ ਹੈ। ਸੂਚਨਾ ਮਿਲਦਿਆਂ ਹੀ ਬਸਤੀ ਬਾਵਾ ਸਪੋਰਟਸ ਥਾਣਾ ਅਧੀਨ ਪੀ.ਸੀ.ਆਰ ਟੀਮ ਤੁਰੰਤ ਮੌਕੇ ’ਤੇ ਪਹੁੰਚ ਗਈ। ਬਸਤੀ ਬਾਵਾ ਖੇਲ ਪੁਲ ਕੋਲ ਜਾ ਕੇ ਫਸ ਗਈ। ਦੇਰ ਰਾਤ ਹੋਣ ਕਾਰਨ ਕੋਈ ਗੋਤਾਖੋਰ ਨਾ ਮਿਲਣ ਕਾਰਨ ਪੀ.ਸੀ.ਆਈ. ਵਿੱਚ ਤਾਇਨਾਤ ਏ.ਐਸ.ਆਈ ਕਰਨੈਲ ਸਿੰਘ ਨੇ ਖੁਦ ਲਾਸ਼ ਨੂੰ ਬਾਹਰ ਕੱਢਿਆ। ਪੁਲੀਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ। ਜਿੱਥੇ ਉਕਤ ਵਿਅਕਤੀ ਦੀ ਮ੍ਰਿਤਕ ਦੇਹ ਨੂੰ 72 ਘੰਟਿਆਂ ਲਈ ਰੱਖਿਆ ਜਾਵੇਗਾ।