ਅਲੀ ਫੈਜ਼ਲ ਤੇ ਰਿਚਾ ਚੱਢਾ ਦੇ ਘਰ ਧੀ ਨੇ ਜਨਮ ਲਿਆ
07:35 AM Jul 19, 2024 IST
ਮੁੰਬਈ:
Advertisement
ਬੌਲੀਵੁੱਡ ਜੋੜੀ ਰਿਚਾ ਚੱਢਾ ਤੇ ਅਲੀ ਫੈਜ਼ਲ ਦੇ ਘਰ ਧੀ ਨੇ ਜਨਮ ਲਿਆ ਹੈ। ਇੰਸਟਾਗ੍ਰਾਮ ’ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜੋੜੇ ਨੇ ਦੱਸਿਆ ਕਿ ਉਨ੍ਹਾਂ ਨੇ 16 ਜੁਲਾਈ ਨੂੰ ਸਿਹਤਮੰਦ ਬੱਚੀ ਦਾ ਸਵਾਗਤ ਕੀਤਾ ਹੈ। ਉਨ੍ਹਾਂ ਲਿਖਿਆ, ‘‘ਸਾਡਾ ਪਰਿਵਾਰ ਖੁਸ਼ੀ ਨਾਲ ਝੂਮ ਰਿਹਾ ਹੈ। ਅਸੀਂ ਆਪਣੇ ਚਾਹੁਣ ਵਾਲਿਆਂ ਦਾ ਦੁਆਵਾਂ ਦੇਣ ਲਈ ਧੰਨਵਾਦ ਕਰਦੇ ਹਾਂ।’’ ਜੋੜੇ ਨੇ ਇਸੇ ਸਾਲ ਫਰਵਰੀ ਮਹੀਨੇ ਰਿਚਾ ਦੇ ਗਰਭਵਤੀ ਹੋਣ ਸਬੰਧੀ ਜਾਣਕਾਰੀ ਸਾਂਝੀ ਕੀਤੀ ਸੀ। ਰਿਚਾ ਅਤੇ ਅਲੀ ਪਹਿਲੀ ਵਾਰ ਸਾਲ 2013 ਵਿੱਚ ਫ਼ਿਲਮ ‘ਫੁਕਰੇ’ ਦੇ ਸੈੱਟ ’ਤੇ ਮਿਲੇ ਸਨ ਅਤੇ ਕਰੋਨਾ ਮਹਾਮਾਰੀ ਦੇ ਦੌਰਾਨ ਸਾਲ 2020 ਵਿੱਚ ਦੋਵਾਂ ਨੇ ਵਿਆਹ ਕਰਾਉਣ ਦਾ ਫ਼ੈਸਲਾ ਕੀਤਾ ਸੀ। -ਆਈਏਐੱਨਐੱਸ
Advertisement
Advertisement