ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਰਾਚੀ ’ਚ ਹਾਫਿਜ਼ ਸਈਦ ਦੇ ਕਰੀਬੀ ਦੀ ਗੋਲੀਆਂ ਮਾਰ ਕੇ ਹੱਤਿਆ

06:52 AM Oct 02, 2023 IST

ਨਵੀਂ ਦਿੱਲੀ: ਅਤਵਿਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਦੇ ਹਾਫਿਜ਼ ਸਈਦ ਦੇ ਇਕ ਕਰੀਬੀ ਨੂੰ ਕਰਾਚੀ ਵਿਚ ਅਣਪਾਛਿਆਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਹੈ। ਮ੍ਰਿਤਕ ਦੀ ਸ਼ਨਾਖ਼ਤ ਮੁਫ਼ਤੀ ਕੈਸਰ ਫਾਰੂਕ ਵਜੋਂ ਹੋਈ ਹੈ। ਸਈਦ ਨੂੰ ਮੁੰਬਈ ਹਮਲਿਆਂ ਦਾ ਮੁੱਖ ਸਾਜ਼ਿਸ਼ਕਰਤਾ ਮੰਨਿਆ ਜਾਂਦਾ ਹੈ। ਇਸੇ ਮਹੀਨੇ ਕਰਾਚੀ ਵਿਚ ਹੀ ਮੌਲਾਨਾ ਜ਼ਿਆ ਉਰ ਰਹਿਮਾਨ ਦੀ ਵੀ ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸੂਤਰਾਂ ਮੁਤਾਬਕ ਪਾਕਿਸਤਾਨੀ ਏਜੰਸੀਆਂ ਪੂਰੀ ਕੋਸ਼ਿਸ਼ ਕਰ ਰਹੀਆਂ ਹਨ ਕਿ ਜ਼ਿਆ ਉਰ ਰਹਿਮਾਨ ਤੇ ਕੈਸਰ ਦਾ ਸਈਦ ਅਤੇ ਲਸ਼ਕਰ ਨਾਲ ਕੋਈ ਸਬੰਧ ਸਾਬਿਤ ਨਾ ਹੋਣ ਦਿੱਤਾ ਜਾਵੇ ਤੇ ਉਨ੍ਹਾਂ ਨੂੰ ਧਾਰਮਿਕ ਸ਼ਖ਼ਸੀਅਤਾਂ ਵਜੋਂ ਹੀ ਦਰਸਾਇਆ ਜਾਵੇ। ਇਸ ਤੋਂ ਪਹਿਲਾਂ ਆਈਐੱਸਆਈ ਨਾਲ ਸਬੰਧਤ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦੀ ਵੀ ਪਾਕਿਸਤਾਨ ਵਿਚ ਹੱਤਿਆ ਕਰ ਦਿੱਤੀ ਗਈ ਸੀ। -ਆਈਏਐੱਨਐੱਸ

Advertisement

Advertisement