ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੱਧ ਪ੍ਰਦੇਸ਼ ’ਚ ਬੱਚਿਆਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼: ਗ੍ਰਿਫ਼ਤਾਰ 5 ਮੁਲਜ਼ਮਾਂ ’ਚੋਂ ਇਕ ਔਰਤ ਪੰਜਾਬ ਦੀ

12:24 PM Oct 25, 2023 IST

ਭੁਪਾਲ, 25 ਅਕਤੂਬਰ
ਮੱਧ ਪ੍ਰਦੇਸ਼ ਪੁਲੀਸ ਨੇ ਸੂਬੇ 'ਚ ਬੱਚਿਆਂ ਦੀ ਤਸਕਰੀ 'ਚ ਸ਼ਾਮਲ ਗਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਹੁਣ ਤੱਕ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਇਸ ਮਾਮਲੇ 'ਚ ਸ਼ੱਕੀ ਮਹਿਲਾ ਡਾਕਟਰ ਦੀ ਭਾਲ ਕੀਤੀ ਜਾ ਰਹੀ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਭੁਪਾਲ ਦੇ ਮੰਦਰ ਤੋਂ ਦੋ ਨਾਬਾਲਗ ਲੜਕੀਆਂ ਨੂੰ ਨਵਰਾਤਰੇ ਦੌਰਾਨ ਅਗਵਾ ਕਰ ਲਈਆਂ। ਘਟਨਾ ਤੋਂ ਬਾਅਦ ਪੁਲੀਸ ਹਰਕਤ ਵਿੱਚ ਆ ਗਈ ਅਤੇ ਅਗਲੇ ਤਿੰਨ ਦਿਨਾਂ ਤੱਕ 200 ਤੋਂ ਵੱਧ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕੀਤਾ ਗਿਆ। ਜੰਗੀ ਪੱਧਰ ਦੀ ਜਾਂਚ ਨੇ ਪੁਲੀਸ ਨੂੰ ਭੁਪਾਲ ਦੇ ਕੋਲਾਰ ਖੇਤਰ ਵਿੱਚ ਸਥਿਤ ਸ਼ਾਨਦਾਰ ਰਿਹਾਇਸ਼ੀ ਸੁਸਾਇਟੀ ਇੰਗਲਿਸ਼ ਵਿਲਾਸ ਸੁਸਾਇਟੀ ਵਿੱਚ ਲੈ ਗਈ। ਉਥੇ ਛਾਪੇ ਦੌਰਾਨ ਪੁਲੀਸ ਨੇ ਦੋਨਾਂ ਨਾਬਾਲਗ ਲੜਕੀਆਂ ਨੂੰ ਬਚਾਇਆ। ਪੁਲੀਸ ਨੇ ਅਰਚਨ ਸੈਣੀ (36), ਉਸ ਦੇ ਲਿਵ-ਇਨ ਪਾਰਟਨਰ ਨਿਸ਼ਾਂਤ (31), ਸੂਰਜ (19) ਅਤੇ ਮੁਸਕਾਨ (20) ਨਾਮਕ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁੱਛ ਪੜਤਾਲ ਦੌਰਾਨ ਪੁਲੀਸ ਨੂੰ ਪਤਾ ਲੱਗਾ ਕਿ ਇਹ ਗਰੁੱਪ ਪਿਛਲੇ ਕੁਝ ਸਾਲਾਂ ਤੋਂ ਬੱਚਿਆਂ ਦੀ ਤਸਕਰੀ  ਕਰ ਰਿਹਾ ਹੈ ਤੇ ਇਹ ਗਰੁੱਪ ਦਿੱਲੀ ਸਥਿਤ ਇੱਕ ਹੋਰ ਗਰੋਹ ਨਾਲ ਜੁੜਿਆ ਹੋਇਆ ਹੈ। ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ਦੀ ਮੁੱਖ ਮੁਲਜ਼ਮ ਅਰਚਨਾ ਸੈਣੀ ਪੰਜਾਬ ਦੀ ਰਹਿਣ ਵਾਲੀ ਹੈ ਜਦਕਿ ਉਸਦਾ ਲਿਵ-ਇਨ ਸਾਥੀ ਨਿਸ਼ਾਂਤ ਕਰਾਲਾ ਦਾ ਰਹਿਣ ਵਾਲਾ ਹੈ। ਗੈਰਸਰਕਾਰੀ ਸੰਸਥਾ ਚਾਈਲਡ ਰਾਈਟ ਐਂਡ ਯੂ ਦੀ ਰਿਪੋਰਟ ਅਨੁਸਾਰ 2022 ਵਿੱਚ ਮੱਧ ਪ੍ਰਦੇਸ਼ ਵਿੱਚ ਹਰ ਰੋਜ਼ ਔਸਤਨ 32 ਬੱਚੇ ਲਾਪਤਾ ਹੋਏ ਹਨ।

Advertisement

Advertisement