ਪਟਾਕੇ ਚਲਾਉਂਦਿਆਂ ਛੱਤ ਤੋਂ ਡਿੱਗਣ ਕਾਰਨ ਬੱਚੇ ਦੀ ਮੌਤ
10:55 AM Nov 18, 2023 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 17 ਨਵੰਬਰ
ਪਟਾਕੇ ਚਲਾਉਂਦਾ ਇੱਕ ਬੱਚਾ ਛੱਤ ਤੋਂ ਡਿੱਗ ਕੇ ਆਪਣੀ ਜਾਨ ਗੁਆ ਬੈਠਾ। ਮ੍ਰਿਤਕ 12 ਸਾਲ ਦਾ ਲਕਸ਼ਜੋਤ ਸਿੰਘ ਦੋ ਭੈਣਾਂ ਦਾ ਭਰਾ ਸੀ ਜੋ ਖੰਨਾ ਦੇ ਸੈਕਰਡ ਹਾਰਟ ਸਕੂਲ ’ਚ ਪੰਜਵੀਂ ਜਮਾਤ ’ਚ ਪੜ੍ਹਦਾ ਸੀ। ਲਕਸ਼ਜੋਤ ਸਿੰਘ ਛੱਤ ’ਤੇ ਬੱਚਿਆਂ ਨਾਲ ਖੇਡ ਰਿਹਾ ਸੀ ਤਾਂ ਉਸ ਦੇ ਸਾਥੀ ਬੱਚੇ ਪਟਾਕੇ ਚਲਾ ਰਹੇ ਸਨ। ਇਸ ਦੌਰਾਨ ਅਚਾਨਕ ਲਕਸ਼ਜੋਤ ਡਿੱਗ ਗਿਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਬੱਚੇ ਦਾ ਪਿਤਾ ਸੇਵਾਮੁਕਤ ਫੌਜੀ ਹੈ। ਬੱਚੇ ਦੀ ਮੌਤ ਤੋਂ ਬਾਅਦ ਘਰ ’ਚ ਸੋਗ ਦਾ ਮਾਹੌਲ ਬਣ ਗਿਆ ਹੈ। ਬੱਚੇ ਦੇ ਚਾਚਾ ਕੁਲਵਰਜੋਤ ਸਿੰਘ ਨੇ ਦੱਸਿਆ ਕਿ ਬੱਚਾ ਛੱਤ ’ਤੇ ਖੇਡ ਰਿਹਾ ਸੀ ਤੇ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ ਹੈ। ਬੱਚੇ ਦਾ ਸਸਕਾਰ ਕਰ ਦਿੱਤਾ ਗਿਆ ਹੈ।
Advertisement
Advertisement