ਪ੍ਰੇਮੀ ਦਾ ਕਤਲ ਕਰਨ ਵਾਲੀ ਔਰਤ ਦੂਜੇ ਪ੍ਰੇਮੀ ਸਮੇਤ ਗ੍ਰਿਫ਼ਤਾਰ
ਜੋਗਿੰਦਰ ਸਿੰਘ ਓਬਰਾਏ
ਖੰਨਾ, 16 ਮਈ
ਖੰਨਾ ਪੁਲੀਸ ਨੇ ਇਕ ਸਨਸਨੀਖੇਜ ਕਤਲ ਦੀ ਗੁੱਥੀ ਨੂੰ ਸਿਰਫ਼ 6 ਘੰਟਿਆਂ ਵਿਚ ਹੀ ਸੁਲਝਾਉਂਦਿਆਂ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਡਾ.ਜੋਤੀ ਯਾਦਵ ਨੇ ਦੱਸਿਆ ਕਿ ਪੁਲੀਸ ਟੀਮ ਨੇ ਕਤਲ ਮਾਮਲੇ ਸਬੰਧੀ ਕੇਸ ਦਰਜ ਕਰਦਿਆਂ ਐੱਸਪੀ ਪਵਨਜੀਤ, ਡੀਐਸਪੀ ਮੋਹਿਤ ਸਿੰਗਲਾ ਅਤੇ ਹੇਮੰਤ ਕੁਮਾਰ ਦੀ ਅਗਵਾਈ ਹੇਠਾਂ 6 ਘੰਟਿਆਂ ਵਿਚ ਹੀ ਮਾਮਲੇ ਨੂੰ ਸੁਲਝਾ ਲਿਆ।
ਕਰਮਜੀਤ ਸਿੰਘ ਵੱਲੋ ਦਰਜ਼ ਕਰਵਾਈ ਰਿਪੋਰਟ ਅਨੁਸਾਰ ਉਸਦੇ ਭਰਾ ਬਹਾਦਰ ਸਿੰਘ ਦੇ ਘਰ ਵਿਚ ਦਾਖਲ ਹੋ ਕੇ ਸੁਖਪ੍ਰੀਤ ਸਿੰਘ ਉਰਫ਼ ਸੁੱਖੀ ਵਾਸੀ ਧਲੇਰ ਕਲਾ (ਮਲੇਰਕੋਟਲਾ) ਅਤੇ ਜਸਵੀਰ ਕੌਰ(ਜੋ ਬਹਾਦਰ ਸਿੰਘ ਨਾ ਰਹਿੰਦੀ ਸੀ) ਨੇ ਉਸ ਦੇ ਸਿਰ ਵਿਚ ਲੋਹੇ ਦੀ ਪਾਇਪ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬਹਾਦਰ ਸਿੰਘ ਨੂੰ ਸੁਖਪ੍ਰੀਤ ਅਤੇ ਜਸਵੀਰ ਦੇ ਆਪਸੀ ਸਬੰਧਾਂ ਬਾਰੇ ਪਤਾ ਲੱਗ ਗਿਆ ਸੀ ਅਤੇ ਰੋਕ ਟੋਕ ਕਰਦਾ ਸੀ। ਜਿਸ ਦੇ ਚਲਦਿਆਂ ਦੋਵਾਂ ਨੇ ਬਹਾਦਰ ਸਿੰਘ ਦਾ ਕਤਲ ਕਰ ਦਿੱਤਾ।
ਪੁਲੀਸ ਨੇ ਫੌਰੀ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ 6 ਘੰਟੇ ਵਿਚ ਗ੍ਰਿਫ਼ਤਾਰ ਕਰ ਲਿਆ। ਐਸਐਸਪੀ ਯਾਦਵ ਅਨੁਸਾਰ ਦੋਸ਼ੀਆਂ ਤੋਂ ਪੁੱਛਗਿੱਛ ਕਰਦਿਆਂ ਅਗਲੇਰੀ ਕਾਰਵਈ ਕੀਤੀ ਜਾ ਰਹੀ ਹੈ।