ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੀਨੀ ਡੋਰ ਕਾਰਨ ਇੱਕ ਬੱਚਾ ਤੇ ਮਹਿਲਾ ਪੁਲੀਸ ਮੁਲਾਜ਼ਮ ਜ਼ਖ਼ਮੀ

06:54 AM Feb 19, 2024 IST

ਪੱਤਰ ਪ੍ਰੇਰਕ
ਸ੍ਰੀ ਫ਼ਤਹਿਗੜ੍ਹ ਸਾਹਿਬ, 18 ਫਰਵਰੀ
ਫ਼ਤਹਿਗੜ੍ਹ ਸਾਹਿਬ ਵਿਚ ਚੀਨੀ ਡੋਰ ਕਾਰਨ ਇੱਕ ਮਹਿਲਾ ਪੁਲੀਸ ਮੁਲਾਜ਼ਮ ਅਤੇ ਇੱਕ ਨੌ ਸਾਲਾ ਬੱਚਾ ਦੇ ਗੰਭੀਰ ਜ਼ਖਮੀ ਹੋ ਗਿਆ ਹੈ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਮਹਿਲਾ ਪੁਲੀਸ ਮੁਲਾਜ਼ਮ ਰਾਜਵੀਰ ਕੌਰ ਜਦੋਂ ਡਿਊਟੀ ਮਗਰੋਂ ਆਪਣੇੇ ਘਰ ਜਾ ਰਹੀ ਸੀ ਤਾਂ ਫ਼ਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕੋਲ ਅਚਾਨਕ ਉਹ ਚੀਨੀ ਡੋਰ ਦੀ ਲਪੇਟ ਵਿਚ ਆ ਗਈ। ਇਸ ਕਾਰਨ ਰਾਜਵੀਰ ਕੌਰ ਦੇ ਗਲੇ ਦੀਆਂ ਨਸਾਂ ਕੱਟ ਗਈਆਂ| ਰਾਜਵੀਰ ਕੌਰ ਨੂੰ ਇਲਾਜ ਲਈ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਰੈਫਰ ਕਰ ਦਿੱਤਾ ਹੈ| ਇਸ ਸਬੰਧੀ ਪੀੜਤ ਰਾਜਵੀਰ ਕੌਰ ਦੇ ਪਤੀ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਵੀ ਚੀਨੀ ਡੋਰ ਦੀ ਲਪੇਟ ‘ਚ ਆ ਕੇ ਗੰਭੀਰ ਜ਼ਖ਼ਮੀ ਹੋ ਚੁੱਕਾ ਹੈ|
ਇੱਕ ਵੱਖਰੇ ਮਾਮਲੇ ਵਿੱਚ ਨੌ ਸਾਲਾ ਬੱਚਾ ਵੀ ਚੀਨੀ ਡੋਰ ਕਾਰਨ ਜ਼ਖ਼ਮੀ ਹੋ ਗਿਆ ਹੈ| ਜਾਣਕਾਰੀ ਅਨੁਸਾਰ ਫ਼ਤਹਿਗੜ੍ਹ ਸਾਹਿਬ ਦੇ ਰੇਲਵੇ ਫਾਟਕਾਂ ਕੋਲੋਂ ਲੰਘਦੇ ਸਮੇਂ ਸਿਧਾਰਥ (9) ਵਾਸੀ ਪਿੰਡ ਤਲਾਣੀਆਂ ਚੀਨੀ ਡੋਰ ਦੀ ਲਪੇਟ ਵਿਚ ਆ ਕੇ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ| ਸਿਧਾਰਥ ਦੇ ਪਿਤਾ ਜੱਸ ਰਾਜ ਨੇ ਦੱਸਿਆ ਕਿ ਉਸ ਦਾ ਪੁੱਤਰ ਰੇਲਵੇ ਫਾਟਕਾਂ ਨਜ਼ਦੀਕ ਭੱਜਿਆ ਜਾ ਰਿਹਾ ਸੀ ਤਾਂ ਅਚਾਨਕ ਚੀਨੀ ਡੋਰ ਉਸ ਦੇ ਪੈਰਾਂ ’ਚ ਲਿਪਟ ਗਈ ਜਿਸ ਕਾਰਨ ਉਸ ਦੇ ਖੱਬੇ ਪੈਰ ’ਤੇ ਡੂੰਘਾ ਜ਼ਖ਼ਮ ਹੋ ਗਿਆ। ਇਸ ਦੌਰਾਨ ਡਾਕਟਰਾਂ ਨੂੰ ਸਿਧਾਰਥ ਦੇ ਪੈਰ ’ਤੇੇ ਟਾਂਕੇ ਲਗਾਉਣੇ ਪਏ|

Advertisement

ਚੀਨੀ ਡੋਰ ਵੇਚਣ ਦੇ ਦੋਸ਼ ਹੇਠ ਕੇਸ

ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲੀਸ ਵੱਲੋਂ ਪਾਬੰਦੀਸ਼ੁਦਾ ਚੀਨੀ ਡੋਰ ਵੇਚਣ ਦੇ ਮਾਮਲੇ ਵਿੱਚ ਇੱਕ ਦੁਕਾਨਦਾਰ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੂੰ ਸੂਚਨਾ ਮਿਲੀ ਸੀ ਸਰਹਿੰਦ ਦੇ ਦਸ਼ਨਮੀ ਅਖਾੜਾ ਨਜ਼ਦੀਕ ਦੁਕਾਨ ਚਲਾਉਣ ਵਾਲਾ ਦੀਪੂ ਨਾਮਕ ਵਿਅਕਤੀ ਚੀਨੀ ਡੋਰ ਵੇਚਣ ਦਾ ਧੰਦਾ ਕਰ ਰਿਹਾ ਹੈ| ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲੀਸ ਨੇ ਦੀਪੂ ਵਾਸੀ ਸਰਹਿੰਦ ਮੰਡੀ ਵਿਰੁੱਧ ਕੇਸ ਦਰਜ ਕਰ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

Advertisement
Advertisement