ਚੋਰੀ ਦੇ ਦੋਸ਼ ਹੇਠ ਕੇਸ ਦਰਜ
08:27 AM Jun 06, 2024 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਜੂਨ
ਥਾਣਾ ਦੁੱਗਰੀ ਦੀ ਪੁਲੀਸ ਨੂੰ ਮਨਰਾਜ ਸਿੰਘ ਵਾਸੀ ਵਿਕਾਸ ਨਗਰ ਪੱਖੋਵਾਲ ਰੋਡ ਨੇ ਦੱਸਿਆ ਕਿ ਉਸ ਦੀ ਐਕਟਿਵਾ ਫਿੱਟ ਸਕੂਲ ਬਾਹਰੋਂ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੂੰ ਘੁਮਾਰਾਂ ਵਾਲੀ ਗਲੀ ਵਾਸੀ ਗੋਰਵ ਭੋਲੇਵਾਲੀਆ ਨੇ ਦੱਸਿਆ ਕਿ ਉਸ ਦੇ ਘਰ ਬਾਹਰੋਂ ਰਾਤ ਨੂੰ ਐਕਟਿਵਾ ਕੋਈ ਚੋਰੀ ਕਰਕੇ ਲੈ ਗਿਆ ਹੈ। ਥਾਣਾ ਡਿਵੀਜ਼ਨ ਨੰਬਰ 8 ਦੇ ਇਲਾਕੇ ਵਿੱਚ ਓਮੈਕਸ ਪਲਾਜ਼ਾ ਫਿਰੋਜ਼ਪੁਰ ਰੋਡ ਬਾਹਰੋਂ ਅਣਪਛਾਤੇ ਵਿਅਕਤੀ ਗੁਰਦੀਪ ਸਿੰਘ ਵਾਸੀ ਜਨਤਾ ਨਗਰ ਦਾ ਬੁਲੇਟ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧੀ ਪੁਲੀਸ ਨੇ ਚੋਰੀ ਦੇ ਕੇਸ ਦਰਜ ਕਰ ਲਏ ਹਨ।
Advertisement
Advertisement
Related News
Advertisement