ਜਬਰ-ਜਨਾਹ ਦੇ ਦੋਸ਼ ਹੇਠ ਕੇਸ ਦਰਜ
08:41 AM Dec 04, 2024 IST
ਪੱਤਰ ਪ੍ਰੇਰਕ
ਦੇਵੀਗੜ੍ਹ, 3 ਦਸੰਬਰ
ਥਾਣਾ ਜੁਲਕਾਂ ਦੀ ਪੁਲੀਸ ਨੇ ਇੱਕ ਵਿਅਕਤੀ ਖ਼ਿਲਾਫ਼ ਜਬਰ-ਜਨਾਹ ਦਾ ਕੇਸ ਦਰਜ ਕੀਤਾ ਹੈ। ਪੁਲੀਸ ਅਨੁਸਾਰ ਪਿੰਡ ਅਲੀਪੁਰ ਸਿੱਖਾਂ ਦੇ ਰਹਿਣ ਵਾਲੇ ਸੁਰੇਸ਼ਪਾਲ ਨੇ ਆਪਣੀ ਸਾਲੀ ਜੋ ਕਿ ਆਪਣੇ ਸਕੂਲ ਜਾ ਰਹੀ ਸੀ, ਨੂੰ ਰਾਹ ਵਿੱਚ ਰੋਕ ਕੇ ਕਿਹਾ ਕਿ ਉਸ ਦੀ ਭਾਣਜੀ ਬਿਮਾਰ ਹੈ ਅਤੇ ਉਹ ਉਸ ਨੂੰ ਮਿਲਣ ਅੰਬਾਲਾ ਆ ਜਾਵੇ, ਉਹ ਉਸ ਦੀ ਭੈਣ ਨੂੰ ਲੈ ਕੇ ਜਾ ਰਿਹਾ ਹੈ। ਉਹ ਉਸ ’ਤੇ ਭਰੋਸਾ ਕਰਕੇ ਅੰਬਾਲਾ ਆ ਗਈ। ਕੁਝ ਸਮੇਂ ਬਾਅਦ ਸੁਰੇਸ਼ਪਾਲ ਆਪਣੇ ਮੋਟਰਸਾਈਕਲ ’ਤੇ ਆ ਗਿਆ ਤੇ ਉਸ ਮੋਟਰ ਸਾਈਕਲ ’ਤੇ ਬਿਠਾ ਕੇ ਮੋਟਰ ਵਾਲੇ ਕਮਰੇ ਵਿੱਚ ਲੈ ਗਿਆ, ਜਿੱਥੇ ਉਸ ਨਾਲ ਜਬਰ-ਜਨਾਹ ਕੀਤਾ। ਅਗਲੇ ਦਿਨ ਉਸ ਨੇ ਪੀੜਤਾ ਅੰਬਾਲਾ ਬੱਸ ਸਟੈਂਡ ’ਤੇ ਛੱਡ ਦਿੱਤਾ, ਉਥੋਂ ਉਹ ਆਪਣੇ ਘਰ ਆ ਗਈ। ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲੀਸ ਨੇ ਸੁਰੇਸ਼ਪਾਲ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement