ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ

08:00 AM Jun 30, 2024 IST

ਪੱਤਰ ਪ੍ਰੇਰਕ
ਲਹਿਰਾਗਾਗਾ, 29 ਜੂਨ
ਨੇੜਲੇ ਪਿੰਡ ਰਤਨਗੜ੍ਹ ਪਾਟਿਆ ਵਾਲੀ ਦੇ ਵਸਨੀਕ ਅੰਤਰ ਸਿੰਘ ’ਤੇ ਲੜਕੀ ਨਾਲ ਛੇੜਖਾਨੀ ਦਾ ਦੋਸ਼ ਲਾ ਕੇ ਉਸ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।
ਜ਼ਖ਼ਮੀ ਅੰਤਰ ਸਿੰਘ ਨੇ ਥਾਣਾ ਧਰਮਗੜ੍ਹ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਨੂੰ ਜਸਵਿੰਦਰ ਸਿੰਘ ਉਰਫ ਗੱਗੂ ਵਾਸੀ ਰਤਨਗੜ੍ਹ ਪਾਟਿਆਵਾਲੀ, ਕੁਲਵਿੰਦਰ ਸਿੰਘ ਉਰਫ ਹੈਪੀ, ਅਰਸ਼ ਸਿੰਘ ਵਾਸੀਆਨ ਕਣਕਵਾਲ ਭੰਗੂਆ ਸਮੇਤ ਇੱਕ ਨਾਮਾਲੂਮ ਵਿਅਕਤੀ ਨੇ ਉਸ ਨੂੰ ਘਰੋਂ ਬਾਹਰ ਬੁਲਾ ਕੇ ਉਸ ਦੀ ਡਾਂਗਾਂ ਸੋਟੀਆਂ ਨਾਲ ਕੁੱਟਮਾਰ ਕੀਤੀ ਸੀ। ਜਦੋਂ ਉਹ ਅਗਲੇ ਦਿਨ ਹਸਪਤਾਲ ਵਿੱਚੋਂ ਛੁੱਟੀ ਲੈਕੇ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਪਿੰਡ ਜਖੇਪਲ ਤੋਂ ਕਰੀਬ ਅੱਧਾ ਕਿਲੋਮੀਟਰ ਪਿੱਛੇ ਸੀ ਤਾਂ ਸਬੰਧਤ ਮੁਲਜ਼ਮਾਂ ਫਿਰ ਉਸ ਦੀ ਕੁੱਟਮਾਰ ਕੀਤੀ ਤੇ ਉਸਦੇ ਸੱਟਾਂ ਮਾਰੀਆਂ। ਉਸ ਨੇ ਦੱਸਿਆ ਕਿ ਇਸ ਕੁੱਟਮਾਰ ਦੀ ਵਜ੍ਹਾ ਰੰਜ਼ਿਸ ਇਹ ਹੈ ਕਿ ਜਸਵਿੰਦਰ ਸਿੰਘ ਉਸ ’ਤੇ ਇਹ ਝੂਠਾ ਇਲਜ਼ਾਮ ਲਗਾਉਂਦਾ ਹੈ ਕਿ ਉਹ ਉਸਦੀ ਭੈਣ ’ਤੇ ਗਲਤ ਨਜ਼ਰ ਰੱਖਦਾ ਹੈ ਜਿਸ ਕਰਕੇ ਉਸਨੇ ਕੁੱਟਮਾਰ ਕੀਤੀ ਹੈ। ਐੱਸਐੱਚਓ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement