For the best experience, open
https://m.punjabitribuneonline.com
on your mobile browser.
Advertisement

ਵਿਆਹੁਤਾ ਦੀ ਸ਼ਿਕਾਇਤ ’ਤੇ ਪਤੀ ਖ਼ਿਲਾਫ਼ ਕੇਸ ਦਰਜ

08:23 AM Apr 12, 2024 IST
ਵਿਆਹੁਤਾ ਦੀ ਸ਼ਿਕਾਇਤ ’ਤੇ ਪਤੀ ਖ਼ਿਲਾਫ਼ ਕੇਸ ਦਰਜ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 11 ਅਪਰੈਲ
ਥਾਣਾ ਡਵੀਜ਼ਨ ਨੰਬਰ 2 ਦੀ ਪੁਲੀਸ ਨੇ ਇੱਕ ਵਿਆਹੁਤਾ ਦੀ ਸ਼ਿਕਾਇਤ ’ਤੇ ਉਸਦੇ ਪਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਜਿਸ ਉਪਰ ਪਤਨੀ ਨੂੰ ਬਦਨਾਮ ਕਰਨ ਲਈ ਉਸ ਦੇ ਦਫ਼ਤਰ ਵਿੱਚ ਤਸਵੀਰਾਂ ਵਾਲੇ ਪੋਸਟਰ ਲਗਾਉਣ ਦਾ ਦੋਸ਼ ਹੈ।‌ ਇਸ ਸਬੰਧੀ ਪਿੰਡ ਕਾਕੋਵਾਲ ਨੇੜੇ ਸਰਕਾਰੀ ਸਕੂਲ ਬਸਤੀ ਜੋਧੇਵਾਲ ਵਾਸੀ ਗੀਤਾ ਰਾਣੀ ਨੇ ਦੱਸਿਆ ਹੈ ਕਿ ਉਹ ਸਿਵਲ ਹਸਪਤਾਲ ਦੇ ਸਾਹਮਣੇ ਸੇਵਾ ਕੇਂਦਰ ਵਿੱਚ ਕੰਪਿਊਟਰ ਅਪਰੇਟਰ ਦੀ ਨੌਕਰੀ ਕਰਦੀ ਹੈ। ਉਸ ਦਾ ਆਪਣੇ ਪਤੀ ਨਾਲ ਤਲਾਕ ਦਾ ਕੇਸ ਚੱਲਦਾ ਹੈ। ਉਹ ਜਦੋਂ ਆਪਣੀ ਡਿਊਟੀ ’ਤੇ ਸੇਵਾ ਕੇਂਦਰ ਵਿੱਚ ਜਾ ਰਹੀ ਸੀ ਤਾਂ ਉਸ ਦਾ ਪਤੀ ਸਿਵਲ ਹਸਪਤਾਲ ਦੇ ਸਾਹਮਣੇ ਚਾਹ ਵਾਲੀਆਂ ਫੜ੍ਹੀਆਂ ਕੋਲ ਬੈਠਾ ਹੋਇਆ ਸੀ। ਪਤੀ ਨੇ ਉਸਨੂੰ ਰੋਕ ਕੇ ਕੇਸ ਵਾਪਿਸ ਕਰਨ ਲਈ ਕਿਹਾ ਅਤੇ ਭੱਦੀ ਸ਼ਬਦਾਵਲੀ ਵਰਤਦਿਆਂ ਉਸ ਨੂੰ ਧਮਕੀਆ ਦਿੱਤੀਆਂ। ਇਸ ਦੌਰਾਨ ਉਸ ਦੇ ਪਿਤਾ ਨੇ ਦਫ਼ਤਰ ਪੁੱਜ ਕੇ ਦੇਖਿਆ ਕਿ ਦਫ਼ਤਰ ਦੀਆਂ ਬਾਰੀਆ ਦੇ ਸ਼ੀਸ਼ਿਆਂ ਤੋਂ ਇਲਾਵਾ ਦਫ਼ਤਰ ਦੇ ਮੇਨ ਦਰਵਾਜ਼ੇ ਅਤੇ ਬਾਥਰੂਮ ਦੇ ਦਰਵਾਜ਼ੇ ’ਤੇ ਉਸ ਦੀ ਫੋਟੋ ਸਮੇਤ ਮੋਬਾਈਲ ਫੋਨ ਨੰਬਰ ਛਪੀਆਂ ਪੋਸਟਰ ਟਾਈਪ ਸਲਿੱਪਾਂ ਚਿਪਕਾਈਆਂ ਹੋਈਆਂ ਸਨ ਅਤੇ ਕੁੱਝ ਪੋਸਟਰ ਦਫ਼ਤਰ ਦੇ ਅੰਦਰ ਵੀ ਖਿੱਲਰੇ ਹੋਏ ਸਨ। ਥਾਣੇਦਾਰ ਮਨਪ੍ਰੀਤ ਕੌਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਉਸ ਦੇ ਪਤੀ ਸੰਗੀਤ ਮਹੋਤਰਾ ਵਾਸੀ ਮੁਹੱਲਾ ਕੂਲਵਾਲਾ ਪਠਾਨਕੋਟ ਖ਼ਿਲਾਫ਼ ਪਤਨੀ ਦੇ ਅਕਸ ਨੂੰ ਖ਼ਰਾਬ ਕਰਨ ਅਤੇ ਉਸ ਨੂੰ ਡਰਾਉਣ ਧਮਕਾਉਣ ਦੇ ਦੋਸ਼ ਹੇਠ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement
Author Image

Advertisement
Advertisement
×