For the best experience, open
https://m.punjabitribuneonline.com
on your mobile browser.
Advertisement

ਸਾਬਕਾ ਖੇਤੀਬਾੜੀ ਸਕੱਤਰ ਖ਼ਿਲਾਫ਼ ਕੇਸ ਦਰਜ

10:55 AM Apr 06, 2024 IST
ਸਾਬਕਾ ਖੇਤੀਬਾੜੀ ਸਕੱਤਰ ਖ਼ਿਲਾਫ਼ ਕੇਸ ਦਰਜ
Advertisement

ਪੱਤਰ ਪ੍ਰੇਰਕ
ਮਾਛੀਵਾੜਾ, 5 ਅਪਰੈਲ
ਦਿ ਜੋਧਵਾਲ ਖੇਤੀਬਾੜੀ ਸਹਿਕਾਰੀ ਸਭਾ ਦੇ ਸਾਬਕਾ ਸਕੱਤਰ ਬਲਵੀਰ ਸਿੰਘ ’ਤੇ 33 ਹਜ਼ਾਰ ਰੁਪਏ ਗਬਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਗਿਆ ਹੈ। ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਵੱਲੋਂ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਦਰਖ਼ਾਸਤ ਦਿੱਤੀ ਗਈ ਕਿ ਸਾਬਕਾ ਸਕੱਤਰ ਬਲਵੀਰ ਸਿੰਘ ਨੇ ਖੇਤੀਬਾੜੀ ਸਭਾ ਨਾਲ ਜੁੜੇ ਕਿਸਾਨ ਭਗਵਾਨ ਦਾਸ ਦੇ ਵਾਰਸਾਂ ਤੋਂ ਕਰਜ਼ੇ ਦੀ ਰਕਮ 33,143 ਰੁਪਏ ਲੈ ਕੇ ਖਾਤੇ ਵਿੱਚ ਜਮ੍ਹਾਂ ਨਹੀਂ ਕਰਵਾਈ। ਦੂਸਰੇ ਪਾਸੇ ਸਾਬਕਾ ਸਕੱਤਰ ਬਲਵੀਰ ਸਿੰਘ ਨੇ ਪੁਲੀਸ ਕੋਲ ਦੱਸਿਆ ਕਿ ਉਸਨੇ ਕਿਸਾਨ ਭਗਵਾਨ ਦਾਸ ਨੂੰ ਨੋ-ਡਿਫਾਲਟਰ ਦਾ ਸਰਟੀਫਿਕੇਟ ਜਾਰੀ ਕੀਤਾ ਹੈ, ਇਸਦਾ ਇਹ ਮਤਲਬ ਨਹੀਂ ਕਿ ਭਗਵਾਨ ਦਾਸ ਦਾ ਸਭਾ ਵੱਲ ਕੋਈ ਕਰਜ਼ਾ ਬਕਾਇਆ ਨਹੀਂ। ਪੁਲੀਸ ਨੇ ਸਾਬਕਾ ਸਕੱਤਰ ਬਲਵੀਰ ਸਿੰਘ ਖ਼ਿਲਾਫ਼ ਦਰਜ ਕਰ ਲਿਆ ਪਰ ਇਸ ਸਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ।

Advertisement

Advertisement
Author Image

sukhwinder singh

View all posts

Advertisement
Advertisement
×