For the best experience, open
https://m.punjabitribuneonline.com
on your mobile browser.
Advertisement

ਦੋ ਨਾਬਾਲਗਾਂ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਕੇਸ

10:09 AM Jul 11, 2024 IST
ਦੋ ਨਾਬਾਲਗਾਂ ਨਾਲ ਜਬਰ ਜਨਾਹ ਦੇ ਦੋਸ਼ ਹੇਠ ਕੇਸ
Advertisement

ਪੱਤਰ ਪ੍ਰੇਰਕ
ਦੋਰਾਹਾ, 10 ਜੁਲਾਈ
ਇਥੇ ਦੋ ਨਾਬਾਲਗ ਲੜਕੀਆਂ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਹਿਲੇ ਮਾਮਲੇ ਵਿਚ ਥਾਣਾ ਦੋਰਾਹਾ ਦੀ ਪੁਲੀਸ ਨੇ ਦੁਪਿੰਦਰ ਸਿੰਘ ਇੰਦਰਾ ਵਾਸੀ ਧਮੋਟ ਕਲਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਦੋਰਾਹਾ ਦੀ ਰਹਿਣ ਵਾਲੀ ਸਾਢੇ 15 ਸਾਲਾਂ ਲੜਕੀ ਅੰਗਰੇਜ਼ੀ ਬੋਲਣ ਦਾ ਕੋਰਸ ਕਰਨ ਲੱਗੀ ਸੀ, ਜਿੱਥੇ ਉਸ ਦੀ ਮੁਲਾਕਾਤ ਦੁਪਿੰਦਰ ਸਿੰਘ ਨਾਲ ਹੋਈ। ਇਕ ਦਿਨ ਦੁਪਿੰਦਰ ਸਿੰਘ ਉਸ ਨੂੰ ਸਾਹਨੇਵਾਲ ਦੇ ਇਕ ਹੋਟਲ ਵਿਚ ਲੈ ਗਿਆ, ਜਿੱਥੇ ਉਸ ਨਾਲ ਸਰੀਰਕ ਸਬੰਧ ਬਣਾਏ। ਦੂਜੇ ਮਾਮਲੇ ਵਿਚ 17 ਸਾਲਾਂ ਲੜਕੀ ਨਾਲ ਮੁਲਜ਼ਮ ਕਪਿਲ ਕੁਮਾਰ ਨੇ ਨੌਕਰੀ ਲਾਉਣ ਦੇ ਬਹਾਨੇ ਸਰੀਰਕ ਸਬੰਧ ਬਣਾਏ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

Advertisement

Advertisement
Advertisement
Author Image

joginder kumar

View all posts

Advertisement