ਲੜਕੀ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਕੇਸ
08:41 AM Apr 04, 2024 IST
Advertisement
ਪੱਤਰ ਪ੍ਰੇਰਕ
ਤਰਨ ਤਾਰਨ, 3 ਅਪਰੈਲ
ਸਿਟੀ ਪੁਲੀਸ ਨੇ ਜ਼ਿਲ੍ਹੇ ਦੇ ਸਰਹੱਦੀ ਖੇਤਰ ਦੇ ਇਕ ਪਿੰਡ ਦੀ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ਅਧੀਨ ਬਲਜੀਤ ਸਿੰਘ ਫੌਜੀ ਖਿਲਾਫ਼ ਦਫ਼ਾ 376 ਅਧੀਨ ਇਕ ਕੇਸ ਦਰਜ ਕੀਤਾ ਹੈ| ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ| ਬਲਜੀਤ ਸਿੰਘ ਦਾ ਪੀੜਤ ਲੜਕੀ ਨਾਲ ਝਬਾਲ ਦੇ ਨੇੜਲੇ ਪਿੰਡ ਵਿੱਚ ਸੰਪਰਕ ਹੋਇਆ| ਉਹ ਲੜਕੀ ਨੂੰ ਕੁਝ ਚਿਰ ਪਹਿਲਾਂ ਤਰਨ ਤਾਰਨ ਦੀ ਝਬਾਲ ਰੋਡ ਤੋਂ ਆਪਣਾ ਜਨਮ ਦਿਨ ਮਨਾਉਣ ਦਾ ਝਾਂਸਾ ਦੇ ਕੇ ਆਪਣੀ ਕਾਰ ਵਿੱਚ ਬਿਠਾ ਕੇ ਅੰਮ੍ਰਿਤਸਰ ਲੈ ਗਿਆ ਜਿੱਥੇ ਕਿਸੇ ਹੋਟਲ ਵਿੱਚ ਕਿਰਾਏ ’ਤੇ ਕਮਰਾ ਲੈ ਕੇ ਲੜਕੀ ਨਾਲ ਵਿਆਹ ਕਰਵਾਉਣ ਦੇ ਝਾਂਸੇ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਹੁਣ ਉਹ ਉਸ ਨਾਲ ਕਿਸੇ ਕਿਸਮ ਦਾ ਸਬੰਧ ਰੱਖਣ ਤੋਂ ਗੁਰੇਜ਼ ਕਰ ਰਿਹਾ ਹੈ| ਪੀੜਤ ਲੜਕੀ ਨੇ ਏਐੱਸਆਈ ਕਰਮਜੀਤ ਕੌਰ ਕੋਲ ਆਪਣੇ ਬਿਆਨ ਦਰਜ ਕਰਵਾਏ| ਪੁਲੀਸ ਨੇ ਦਫ਼ਾ 376 ਅਧੀਨ ਕੇਸ ਦਰਜ ਕੀਤਾ ਹੈ ਮੁਲਜ਼ਮ ਫਰਾਰ ਚਲ ਰਿਹਾ ਹੈ|
Advertisement
Advertisement
Advertisement