For the best experience, open
https://m.punjabitribuneonline.com
on your mobile browser.
Advertisement

ਮਾਇਆਵਤੀ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਲਈ ਭਾਜਪਾ ਵਿਧਾਇਕ ਖ਼ਿਲਾਫ਼ ਕੇਸ ਦਰਜ ਹੋਵੇ: ਅਖਿਲੇਸ਼

07:13 AM Aug 25, 2024 IST
ਮਾਇਆਵਤੀ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਲਈ ਭਾਜਪਾ ਵਿਧਾਇਕ ਖ਼ਿਲਾਫ਼ ਕੇਸ ਦਰਜ ਹੋਵੇ  ਅਖਿਲੇਸ਼
Advertisement

ਲਖਨਊ, 24 ਅਗਸਤ
ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਖ਼ਿਲਾਫ਼ ਭਾਜਪਾ ਦੇ ਵਿਧਾਇਕ ਰਾਜੇਸ਼ ਚੌਧਰੀ ਵੱਲੋਂ ਕੀਤੀਆਂ ਗਈਆਂ ‘ਇਤਰਾਜ਼ਯੋਗ ਟਿੱਪਣੀਆਂ’ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਇਸ ਬਿਆਨ ਲਈ ਵਿਧਾਇਕ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਹੋਣਾ ਚਾਹੀਦਾ ਹੈ। ਬਸਪਾ ਮੁਖੀ ਮਾਇਆਵਤੀ ਨੇ ਇਸ ਸਬੰਧੀ ਅਖਿਲੇਸ਼ ਯਾਦਵ ਦਾ ਧੰਨਵਾਦ ਕੀਤਾ ਹੈ। ਯਾਦਵ ਵੱਲੋਂ ਐਕਸ ’ਤੇ ਸਾਂਝੀ ਕੀਤੀ ਗਈ ਇੱਕ ਚੈਨਲ ਦੀ ਵੀਡੀਓ ਵਿੱਚ ਭਾਜਪਾ ਵਿਧਾਇਕ ਚੌਧਰੀ ਇਹ ਕਹਿੰਦੇ ਸੁਣਾਈ ਦਿੱਤੇ ਕਿ ਬਿਨਾ ਸ਼ੱਕ ਮਾਇਆਵਤੀ ਚਾਰ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ। ਚੌਧਰੀ ਨੇ ਕਿਹਾ, ‘‘ਅਸੀਂ (ਭਾਜਪਾ ਨੇ) ਹੀ ਉਨ੍ਹਾਂ ਨੂੰ ਪਹਿਲੀ ਵਾਰ ਮੁੱਖ ਮੰਤਰੀ ਬਣਾਇਆ ਸੀ ਅਤੇ ਅਸੀਂ ਅਜਿਹਾ ਕਰਕੇ ਗਲਤੀ ਕੀਤੀ। ਮਾਇਆਵਤੀ ਉੱਤਰ ਪ੍ਰਦੇਸ਼ ਦੀ ਸਭ ਤੋਂ ਭ੍ਰਿਸ਼ਟ ਮੁੱਖ ਮੰਤਰੀ ਹੈ।’’ ਇਨ੍ਹਾਂ ਟਿੱਪਣੀਆਂ ਦੀ ਨਿਖੇਧੀ ਕਰਦਿਆਂ ਯਾਦਵ ਨੇ ਕਿਹਾ, ‘‘ਸਿਆਸੀ ਮੱਤਭੇਦ ਆਪਣੀ ਜਗ੍ਹਾ ਹਨ ਪਰ ਕਿਸੇ ਨੂੰ ਔਰਤ ਵਜੋਂ ਉਨ੍ਹਾਂ (ਮਾਇਆਵਤੀ) ਦੇ ਮਾਣ-ਸਨਮਾਨ ਨੂੰ ਢਾਹ ਲਾਉਣ ਦਾ ਕੋਈ ਅਧਿਕਾਰ ਨਹੀਂ ਹੈ। ਭਾਜਪਾ ਮੈਂਬਰ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣਾ ਇਕ ਗਲਤੀ ਸੀ। ਇਹ ਲੋਕਤੰਤਰੀ ਦੇਸ਼ ਵਿਚ ਜਨਤਾ ਦੀ ਰਾਏ ਦਾ ਵੀ ਅਪਮਾਨ ਹੈ। ਇਸ ਤੋਂ ਇਲਾਵਾ ਸਭ ਤੋਂ ਭ੍ਰਿਸ਼ਟ ਮੁੱਖ ਮੰਤਰੀ ਵਰਗੇ ਬੇਬੁਨਿਆਦ ਦੋਸ਼ ਲਾਉਣਾ ਵੀ ਬਹੁਤ ਇਤਰਾਜ਼ਯੋਗ ਹੈ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement