ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚਾਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ, ਇਕ ਕਾਬੂ

06:26 AM Aug 03, 2024 IST

ਪੱਤਰ ਪ੍ਰੇਰਕ
ਲਹਿਰਾਗਾਗਾ, 2 ਅਗਸਤ
ਇੱਥੇ ਚਿੱਟ ਫੰਡ ਕੰਪਨੀ ਵਿੱਚ ਪੈਸੇ ਲਾਉਣ ਕਾਰਨ ਪਿੰਡ ਲਹਿਲ ਕਲਾਂ ਦੇ ਰਾਜ ਸਿੰਘ ਦੀ ਮੌਤ ਲਈ ਜ਼ਿੰਮੇਵਾਰ ਚਾਰ ਵਿਅਕਤੀਆਂ ਖ਼ਿਲਾਫ਼ ਲਹਿਰਾਗਾਗਾ ਪੁਲੀਸ ਨੇ ਧੋਖਾਧੜੀ ਤੇ ਅਪਸ਼ਬਦ ਬੋਲਣ ਦਾ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਰਣਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਾਜ ਸਿੰਘ ਦੇ ਪੁੱਤਰ ਹੰਸਪ੍ਰੀਤ ਸਿੰਘ ਦੇ ਬਿਆਨਾ ’ਤੇ ਪੁਲੀਸ ਨੇ ਗੁਰਮੀਤ ਸਿੰਘ, ਸੁਖਪ੍ਰੀਤ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਲਹਿਲ ਕਲਾਂ, ਸੁਖਵਿੰਦਰ ਸਿੰਘ ਅਤੇ ਜਗਸੀਰ ਸਿੰਘ ਵਾਸੀ ਭੂਟਾਲ ਕਲਾਂ ਖਿਲਾਫ ਕੇਸ ਦਰਜ ਕਰਕੇ ਮੁੱਖ ਮੁਲਜ਼ਮ ਗੁਰਮੀਤ ਸਿੰਘ ਨੂੰ ਕਾਬੂ ਕਰ ਲਿਆ ਹੈ। ਹੰਸਪ੍ਰੀਤ ਨੇ ਕਿਹਾ ਕਿ ਉਸ ਦਾ ਪਿਤਾ ਜਦੋਂ ਵੀ ਆਪਣੇ ਪੈਸੇ ਲੈਣ ਲਈ ਗੁਰਮੀਤ ਸਿੰਘ ਕੋਲ ਜਾਂਦਾ ਸੀ ਤਾਂ ਉਸ ਨਾਲ ਦੁਰਵਿਹਾਰ ਤੇ ਜਾਤੀ ਸੂਚਕ ਸ਼ਬਦ ਵੀ ਬੋਲੇ ਜਾਂਦੇ ਸੀ।

Advertisement

Advertisement