ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ

07:20 AM Jun 28, 2024 IST

ਧਾਰੀਵਾਲ:

Advertisement

ਇੱਥੇ ਇਕ ਪਲਾਟ ਦਾ ਸੌਦਾ 15.95 ਲੱਖ ਰੁਪਏ ਵਿੱਚ ਕਰਕੇ 4 ਲੱਖ ਰੁਪਏ ਬਤੌਰ ਬਿਆਨਾ ਲੈ ਕੇ ਰਜਿਸਟਰੀ ਦੀ ਰੱਖੀ ਤਾਰੀਕ ਤੋਂ ਪਹਿਲਾਂ ਹੀ ਕਿਸੇ ਹੋਰ ਵਿਅਕਤੀ ਨੂੰ ਪਲਾਟ ਦੀ ਰਜਿਸਟਰੀ ਕਰਨ ਦੇ ਦੋਸ਼ ਹੇਠ ਥਾਣਾ ਧਾਰੀਵਾਲ ਦੀ ਪੁਲੀਸ ਨੇ ਇਕ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਸਾਈਂ ਦਾਸ ਪੁੱਤਰ ਚਰਨ ਦਾਸ ਵਾਸੀ ਰਣੀਆਂ ਨੇ ਪੁਲੀਸ ਨੂੰ ਦੱਸਿਆ ਕਿ ਜਸਬੀਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਰਣੀਆਂ ਨੇ ਉਸ ਨਾਲ 6.5 ਮਰਲੇ ਪਲਾਟ ਦਾ ਸੌਦਾ 15,95,000 ਰੁਪਏ ਵਿੱਚ ਕੀਤਾ ਸੀ ਅਤੇ ਉਸ ਨੂੰ 4 ਲੱਖ ਰੁਪਏ ਬਤੌਰ ਬਿਆਨਾ ਦਿੱਤੇ ਸਨ। ਇਸ ਪਲਾਟ ਦੀ ਰਜਿਸਟਰੀ ਦੀ 5 ਮਈ ਨੂੰ ਰੱਖੀ ਸੀ ਪਰ ਜਸਬੀਰ ਸਿੰਘ ਨੇ ਇਸ ਤੋਂ ਪਹਿਲਾਂ ਹੀ 6 ਮਾਰਚ ਨੂੰ ਪਲਾਟ ਦੀ ਰਜਿਸਟਰੀ ਕਿਸੇ ਹੋਰ ਦੇ ਨਾਮ ਕਰਵਾ ਕੇ ਉਸ ਕੋਲੋਂ ਪੈਸੇ ਲੈ ਲਏ ਹਨ। ਥਾਣਾ ਧਾਰੀਵਾਲ ਦੇ ਏਐੱਸਆਈ ਨਿਰਮਲ ਸਿੰਘ ਨੇ ਦੱਸਿਆ ਜਸਬੀਰ ਸਿੰਘ ਕੇਸ ਦਰਜ ਕਰ ਲਿਆ ਹੈ। -ਪੱਤਰ ਪ੍ਰੇਰਕ

Advertisement
Advertisement
Advertisement