ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫਲੈਟ ਖ਼ਰੀਦੋ-ਫ਼ਰੋਖਤ ਦੇ ਨਾਂ ’ਤੇ ਦੋ ਕਰੋੜ ਦੀ ਧੋਖਾਧੜੀ ਦੇ ਦੋਸ਼ਾਂ ਹੇਠ ਕੇਸ ਦਰਜ

08:31 AM Jun 15, 2024 IST

ਪੱਤਰ ਪ੍ਰੇਰਕ
ਖਰੜ, 14 ਜੂਨ
ਖਰੜ ਸਦਰ ਪੁਲੀਸ ਨੇ ਲੁਧਿਆਣਾ ਵਾਸੀ ਕੁੰਜ ਚੰਦਕ ਨਾਲ ਫਲੈਟਾਂ ਦੀ ਖ਼ਰੀਦ ਸਬੰਧੀ ਹੋਈ ਦੋ ਕਰੋੜ ਸਾਢੇ ਛੇ ਲੱਖ ਰੁਪਏ ਦੀ ਧੋਖਾਧੜੀ ਸਬੰਧੀ ਅਮਿਤ ਕੁਮਾਰ, ਗੌਰਵ ਗੁਪਤਾ ਸਣੇ ਅਮਿਤ ਦੀ ਪਤਨੀ ਦੇ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਪਿੰਡ ਸੰਤੇਮਾਜਰਾ ਵਿੱਚ ਉਸਾਰੇ ਜਾਣ ਵਾਲੇ ਫਲੈਟਾਂ ਵਿਚੋਂ 17 ਫਲੈਟ ਖ਼ਰੀਦਣ ਦੀ ਗੱਲ ਕੀਤੀ ਸੀ। ਸ਼ਿਕਾਇਤਕਰਤਾ ਨੇ 17 ਜਨਵਰੀ 2024 ਨੂੰ ਕੰਪਨੀ ਨੂੰ 66 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਤੇ ਇੱਕ ਕਰੋੜ 34 ਲੱਖ ਰੁਪਏ ਨਗਦ ਦੇ ਦਿੱਤੇ। ਫਲੈਟਾਂ ਦੀ ਰਜਿਸਟਰੀ ਦੀ ਤਰੀਕ 11 ਜੂਨ 2024 ਸੀ ਪਰ ਮੁਲਜ਼ਮ ਰਜਿਸਟਰੀ ਸਮੇਂ ਤਹਿਸੀਲ ਵਿਚੋਂ ਖਿਸਕ ਗਏ। ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਉਨ੍ਹਾਂ ਦਾ ਕੋਈ ਪ੍ਰਾਜੈਕਟ ਪਾਸ ਹੀ ਨਹੀਂ ਤੇ ਨਾ ਹੀ ਐਨਓਸੀ ਹੈ ਜਿਸ ਕਾਰਨ ਉਹ ਰਜਿਸਟਰੀ ਨਹੀਂ ਕਰਵਾ ਸਕਦੇ। ਸ਼ਿਕਾਇਤਕਰਤਾ ਨੇ ਮੁਲਜ਼ਮਾਂ ’ਤੇ ਧੋਖਾਧੜੀ ਦੇ ਦੋਸ਼ ਲਾਏ ਹਨ।

Advertisement

Advertisement
Advertisement