ਢਾਬੇ ਤੋਂ ਸਾਮਾਨ ਚੋਰੀ ਹੋਣ ਸਬੰਧੀ ਕੇਸ ਦਰਜ
07:34 AM Mar 30, 2024 IST
ਪੱਤਰ ਪ੍ਰੇਰਕ
ਫਗਵਾੜਾ, 29 ਮਾਰਚ
ਇੱਕ ਢਾਬੇ ਤੋਂ ਸਾਮਾਨ ਚੋਰੀ ਕਰਕੇ ਲੈ ਜਾਣ ਦੇ ਸਬੰਧ ’ਚ ਰਾਵਲਪਿੰਡੀ ਪੁਲੀਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਰਜਿੰਦਰ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਪ੍ਰੀਤ ਨਗਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਦੇ ਢਾਬੇ ਦੇ ਅੰਦਰੋਂ ਅਣਪਛਾਤੇ ਵਿਅਕਤੀ ਵਲੋਂ ਕੋਲਡਰਿੰਕਸ ਤੇ ਹੋਰ ਸਾਮਾਨ ਦੀਆਂ ਪੇਟੀਆਂ ਚੋਰੀ ਕੀਤੀਆਂ ਹਨ, ਜਿਸ ਨਾਲ ਉਸ ਦਾ ਕਾਫ਼ੀ ਨੁਕਸਾਨ ਹੋਇਆ ਹੈ। ਪੁਲੀਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement