For the best experience, open
https://m.punjabitribuneonline.com
on your mobile browser.
Advertisement

ਮਹਿਲਾ ਦੀ ਕੁੱਟਮਾਰ ਤੇ ਬਦਸਲੂਕੀ ਦੇ ਦੋਸ਼ ਹੇਠ ਕੇਸ ਦਰਜ

10:09 AM May 29, 2024 IST
ਮਹਿਲਾ ਦੀ ਕੁੱਟਮਾਰ ਤੇ ਬਦਸਲੂਕੀ ਦੇ ਦੋਸ਼ ਹੇਠ ਕੇਸ ਦਰਜ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 28 ਮਈ
ਪਿੰਡ ਢੋਟੀਆਂ ਅੰਦਰ ਆਪਣੇ ਪਿਤਾ ਨਾਲ ਖੇਤਾਂ ਵਿੱਚ ਕੰਮ ਕਰਦੀ ਇੱਕ ਔਰਤ ਦੀ ਮਾਰਕੁੱਟ ਕਰਨ ਅਤੇ ਉਸ ਦੇ ਵਸਤਰ ਪਾੜ ਦੇਣ ਵਾਲਿਆਂ ਖਿਲਾਫ਼ ਸਰਹਾਲੀ ਪੁਲੀਸ ਨੇ ਕੇਸ ਦਰਜ ਕੀਤਾ ਹੈ| ਏਐੱਸਆਈ ਜਸਪ੍ਰੀਤ ਕੌਰ ਨੇ ਪੀੜਤਾ ਦੇ ਬਿਆਨ ਦਰਜ ਕੀਤੇ ਹਨ| ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਉਸਦਾ ਭਰਾ ਅਜੇਪਾਲ ਸਿੰਘ ਵਾਸੀ ਢੋਟੀਆਂ ਸ਼ਾਮਲ ਹਨ| ਪੁਲੀਸ ਨੇ ਦੱਸਿਆ ਕਿ 30 ਸਾਲਾ ਪੀੜਤਾ ਆਪਣੇ ਪਿਤਾ ਨਾਲ ਸਾਂਝੀ ਜ਼ਮੀਨ ਵਿੱਚ ਵੱਟ ਪਾ ਰਹੀ ਸੀ ਤਾਂ ਕਿ ਇਸ ਦੌਰਾਨ ਮੁਲਜ਼ਮਾਂ ਨੇ ਉਸ ਨੂੰ ਧੱਕਾ ਮਾਰ ਕੇ ਥੱਲੇ ਸੁੱਟ ਦਿੱਤਾ ਅਤੇ ਉਸ ਨਾਲ ਬਦਸਲੂਕੀ ਕਰਦਿਆਂ ਉਸ ਦੇ ਕੱਪੜੇ ਪਾੜ ਦਿੱਤੇ| ਇਸ ਸਬੰਧੀ ਸਰਹਾਲੀ ਪੁਲੀਸ ਨੇ ਦਫ਼ਾ 323, 354-ਬੀ ਅਤੇ 34 ਅਧੀਨ ਕੇਸ ਦਰਜ ਕੀਤਾ ਹੈ|

Advertisement

Advertisement
Advertisement
Author Image

joginder kumar

View all posts

Advertisement