ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਧੋਖਾਧੜੀ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਕੇਸ ਦਰਜ

07:47 AM Jul 01, 2024 IST

ਪੱਤਰ ਪ੍ਰੇਰਕ
ਜਲੰਧਰ, 30 ਜੂਨ
ਇਥੋਂ ਦੇ ਐਮਜੀਐਨ ਐਜੂਕੇਸ਼ਨ ਟਰੱਸਟ ਦੇ ਚੇਅਰਮੈਨ ਚਰਨਜੀਤ ਸਿੰਘ ਰਾਏ, ਵਾਈਸ ਚੇਅਰਮੈਨ ਦਲਜੀਤ ਸਿੰਘ ਆਨੰਦ ਅਤੇ ਸਕੱਤਰ ਮੁਖਤਿਆਰ ਸਿੰਘ ਦਹੀਆ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 2 ਵਿੱਚ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਟਰੱਸਟੀ ਰਮਣੀਕ ਸਿੰਘ ਨੇ ਦੋਸ਼ ਲਾਇਆ ਕਿ ਸਰਕਾਰ ਦੀ ਆਈ ਗਰਾਂਟ ਵਿੱਚ ਘੁਟਾਲਾ ਕੀਤਾ ਗਿਆ ਹੈ। ਇੰਨਾ ਹੀ ਨਹੀਂ ਸਕੱਤਰ ਸੁਦਰਸ਼ਨ ਸਿੰਘ ਬੈਂਸ ਵੱਲੋਂ ਦਹੀਆ ਨੂੰ ਸਕੱਤਰ ਬਣਾਉਣ ਲਈ ਦਿੱਤਾ ਗਿਆ ਅਸਤੀਫਾ ਪੁਰਾਣੀ ਤਰੀਕ ਦਾ ਪ੍ਰਵਾਨ ਕਰ ਲਿਆ ਗਿਆ। ਪੁਲੀਸ ਉਨ੍ਹਾਂ ਨੂੰ ਨੋਟਿਸ ਕਰਕੇ ਜਾਂਚ ਲਈ ਤਲਬ ਕਰੇਗੀ। ਪਿਛਲੇ ਸਾਲ 30 ਅਕਤੂਬਰ ਨੂੰ ਟਰੱਸਟੀ ਰਮਨੀਕ ਸਿੰਘ ਵਾਸੀ ਹੈਮਿਲਟਨ ਟਾਵਰ ਨੇ ਸ਼ਿਕਾਇਤ ਦਿੱਤੀ ਸੀ ਤੇ ਸੀਪੀ ਨੇ ਮਾਮਲੇ ਦੀ ਜਾਂਚ ਏਸੀਪੀ ਨੂੰ ਸੌਂਪ ਦਿੱਤੀ। ਇਸ ਸਬੰਧੀ ਏਸੀਪੀ ਨੇ ਕਿਹਾ ਕਿ ਰਿਕਾਰਡ ਦੀ ਘੋਖ ਤੋਂ ਬਾਅਦ ਘੁਟਾਲੇ ਦੀ ਜਾਂਚ ਕੀਤੀ ਜਾਵੇਗੀ।

Advertisement

Advertisement
Advertisement