ਘਰ ’ਚ ਵੜ ਕੇ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ
10:08 AM May 29, 2024 IST
Advertisement
ਪੱਤਰ ਪ੍ਰੇਰਕ
ਤਰਨ ਤਾਰਨ, 28 ਮਈ
ਪਿੰਡ ਅਲਾਵਲਪੁਰ ਦੀ ਵਸਨੀਕ ਹਰਜਿੰਦਰ ਕੌਰ ਦੇ ਘਰ ਵਿੱਚ ਦਾਖਲ ਹੋ ਕੇ ਹਥਿਆਰਬੰਦ ਵਿਅਕਤੀਆਂ ਵੱਲੋਂ ਭੰਨ-ਤੋੜ ਕਰਨ ਅਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਥਾਣਾ ਸਦਰ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ| ਪੁਲੀਸ ਨੇ ਦੱਸਿਆ ਕਿ ਦੋ ਮੁਲਜ਼ਮਾਂ ਦੀ ਸ਼ਨਾਖਤ ਪਿੰਡ ਸੰਘਾ ਵਾਸੀ ਪ੍ਰਿੰਸ ਉਰਫ ਵੱਡਾ ਅਤੇ ਸ਼ਮਸ਼ੇਰ ਸਿੰਘ ਦਾਦੂ ਵਜੋਂ ਹੋਈ ਹੈ ਜਦਕਿ ਉਨ੍ਹਾਂ ਦੇ 12 ਦੇ ਕਰੀਬ ਹੋਰਨਾਂ ਅਣਪਛਾਤੇ ਸਾਥੀਆਂ ਦੀ ਸ਼ਨਾਖਤ ਅਜੇ ਕੀਤੀ ਜਾਣੀ ਹੈ| ਪੁਲੀਸ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਪ੍ਰਿੰਸ ਅਤੇ ਦਾਦੂ, ਹਰਜਿੰਦਰ ਕੌਰ ਦੇ ਲੜਕਿਆਂ ਨਾਲ ਵਿਰੋਧ ਰੱਖਣ ਕਰਕੇ ਹਥਿਆਰਬੰਦ ਵਿਅਕਤੀਆਂ ਨੂੰ ਨਾਲ ਲੈ ਕੇ ਉਸ ਦੇ ਘਰ ਆਏ ਅਤੇ ਉਨ੍ਹਾਂ ਇੱਕ ਮੋਟਰਸਾਈਕਲ ਸਮੇਤ ਹੋਰ ਸਾਮਾਨ ਦੀ ਭੰਨ-ਤੋੜ ਕੀਤੀ ਅਤੇ ਜਾਂਦੇ ਹੋਇਆਂ ਨੇ ਗੋਲੀਆਂ ਚਲਾਈਆਂ|
Advertisement
Advertisement