For the best experience, open
https://m.punjabitribuneonline.com
on your mobile browser.
Advertisement

ਟਰੈਵਲ ਏਜੰਟ ਖਿਲਾਫ਼ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ

07:17 AM Apr 05, 2024 IST
ਟਰੈਵਲ ਏਜੰਟ ਖਿਲਾਫ਼ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ
Advertisement

ਪੱਤਰ ਪ੍ਰੇਰਕ
ਮਾਛੀਵਾੜਾ, 4 ਅਪਰੈਲ
ਸਥਾਨਕ ਵਾਸੀ ਰਤਨ ਕੁਮਾਰ ਦੀ ਸ਼ਿਕਾਇਤ ’ਤੇ 6 ਲੱਖ ਰੁਪਏ ਦੀ ਕਥਿਤ ਧੋਖਾਧੜੀ ਦੇ ਦੋਸ਼ ਹੇਠ ਗੁਰਜੀਤ ਸਿੰਘ ਵਾਸੀ ਸ਼ੇਰਪੁਰ ਬਸਤੀ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਰਤਨ ਕੁਮਾਰ ਨੇ ਮਾਛੀਵਾੜਾ ਪੁਲੀਸ ਦੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਕੁਝ ਮਹੀਨੇ ਪਹਿਲਾਂ ਗੁਰਫ਼ਤਹਿ ਇਮੀਗ੍ਰੇਸ਼ਨ ਦਫ਼ਤਰ ਨੇੜ ਗੁਰਦੁਆਰਾ ਸਾਹਿਬ ਦੇ ਸੰਚਾਲਨ ਗੁਰਜੀਤ ਸਿੰਘ ਨਾਲ ਵਿਦੇਸ਼ ਜਾਣ ਲਈ ਸਲਾਹ ਕੀਤੀ ਸੀ।
ਬਿਆਨਕਰਤਾ ਅਨੁਸਾਰ ਟਰੈਵਲ ਏਜੰਟ ਨੇ ਉਸ ਨੂੰ ਇਹ ਕਹਿ ਕੇ ਜਾਲ ਵਿੱਚ ਫਸਾ ਲਿਆ ਕਿ ਉਹ ਉਸ ਦੀ ਫਾਈਲ ਲਗਾਵਾ ਦੇਣਗੇ ਅਤੇ 2 ਦਿਨ ਦੁਬਈ ਰਹਿਣ ਤੋਂ ਬਾਅਦ ਉਸ ਨੂੰ ਫਿਰ ਅੱਗੇ ਅਮਰੀਕਾ ਦਾ ਵੀਜ਼ਾ ਲਗਵਾ ਦਿੱਤਾ ਜਾਵੇਗਾ। ਇਸ ਵੀਜ਼ੇ ਲਈ ਉਸ ਕੋਲੋਂ 8 ਲੱਖ ਰੁਪਏ ਦੀ ਮੰਗ ਕੀਤੀ ਗਈ, ਜਿਸ ਤਹਿਤ ਪੀੜਤ 3 ਲੱਖ ਰੁਪਏ ਨਕਦ ਅਤੇ 5 ਲੱਖ ਰੁਪਏ ਦਾ ਚੈੱਕ ਟਰੈਵਲ ਏਜੰਟ ਨੂੰ ਦੇ ਦਿੱਤਾ। ਕਰੀਬ ਇੱਕ ਮਹੀਨੇ ਬਾਅਦ ਦੁਬਈ ਦਾ ਵੀਜ਼ਾ ਦਿੰਦਿਆਂ ਮੁਲਜ਼ਮਾਂ ਨੇ ਕਿਹਾ ਕਿ ਉੱਥੇ 15-20 ਦਿਨ ਸਟੇਅ ਕਰਨ ਉਪਰੰਤ ਉਸ ਨੂੰ ਅੱਗੇ ਦਾ ਵੀਜ਼ਾ ਦੇ ਦਿੱਤਾ ਜਾਵੇਗਾ। ਬਿਆਨਕਰਤਾ ਅਨੁਸਾਰ ਉਹ ਕਰੀਬ 3 ਮਹੀਨੇ ਦੁਬਈ ਲੁਕ ਛਿਪ ਕੇ ਗੁਜ਼ਾਰਾ ਕਰਦਾ ਰਿਹਾ ਅਤੇ ਜਦੋਂ ਉਸ ਨੂੰ ਅੱਗੇ ਅਮਰੀਕਾ ਨਾ ਭੇਜਿਆ ਤਾਂ ਬੜੀ ਮੁਸ਼ਕਿਲ ਨਾਲ ਪੈਸੇ ਦਾ ਇੰਤਜ਼ਾਮ ਕਰ ਕੇ ਵਾਪਸ ਆਪਣੇ ਘਰ ਆ ਗਿਆ। ਬਿਆਨਕਰਤਾ ਰਤਨ ਕੁਮਾਰ ਅਨੁਸਾਰ ਉਸ ਨੇ ਜਦੋਂ ਟਰੈਵਲ ਏਜੰਟ ਤੋਂ ਪੈਸਿਆਂ ਦੀ ਮੰਗ ਕੀਤੀ ਅਤੇ 1.50 ਲੱਖ ਰੁਪਏ ਉਸ ਨੂੰ ਨਕਦ ਵਾਪਸ ਕਰ ਦਿੱਤੇ ਜਦਕਿ ਬਾਕੀ ਰਕਮ ਦੇ ਦਿੱਤੇ ਚੈੱਕ ਬਾਊਂਸ ਹੋ ਗਏ। ਪੁਲੀਸ ਜਾਂਚ ਅਨੁਸਾਰ ਟਰੈਵਲ ਏਜੰਟ ਗੁਰਜੀਤ ਸਿੰਘ ਨੇ ਵਿਦੇਸ਼ ਭੇਜਣ ਦੇ ਨਾਮ ’ਤੇ ਰਤਨ ਕੁਮਾਰ ਨਾਲ 6 ਲੱਖ ਰੁਪਏ ਦੀ ਠੱਗੀ ਮਾਰੀ ਜਿਸ ਤਹਿਤ ਉਸ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

Advertisement

Advertisement
Author Image

Advertisement
Advertisement
×