For the best experience, open
https://m.punjabitribuneonline.com
on your mobile browser.
Advertisement

ਬਿਨਾਂ ਪਰਮਿਟ ਸ਼ਰਾਬ ਪਿਆਉਣ ’ਤੇ ਰੈਸਟੋਰੈਂਟ ਮਾਲਕ ਖ਼ਿਲਾਫ਼ ਕੇਸ ਦਰਜ

08:21 AM Oct 18, 2024 IST
ਬਿਨਾਂ ਪਰਮਿਟ ਸ਼ਰਾਬ ਪਿਆਉਣ ’ਤੇ ਰੈਸਟੋਰੈਂਟ ਮਾਲਕ ਖ਼ਿਲਾਫ਼ ਕੇਸ ਦਰਜ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 17 ਅਕਤੂਬਰ
ਥਾਣਾ ਪੀਏਯੂ ਦੀ ਪੁਲੀਸ ਨੇ ਬਿਨਾਂ ਪਰਮਿਟ ਸ਼ਰਾਬ ਪਿਆਉਣ ਦੇ ਦੋਸ਼ ਤਹਿਤ ਇੱਕ ਰੈਸਟੋਰੈਂਟ ਮਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਐਂਟੀ ਨਾਰਕੋਟਿਕਸ ਸੈੱਲ ਦੇ ਹੌਲਦਾਰ ਰਮਨਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨਸ਼ੇ ਦੇ ਤਸਕਰਾਂ ਦੇ ਸਬੰਧ ਵਿੱਚ ਪੀਏਯੂ ਦੇ ਗੇਟ ਨੰਬਰ 3 ਕੋਲ ਮੌਜੂਦ ਸੀ ਤਾਂ ਪਤਾ ਲੱਗਾ ਕਿ ਪੈਡਲਰ ਰੈਸਟੋਰੈਂਟ ਕਰਤਾਰ ਭਵਨ ਫਿਰੋਜ਼ਪੁਰ ਰੋਡ ਦਾ ਮਾਲਕ ਰਵਨੀਤ ਸਿੰਘ ਆਪਣੇ ਰੈਸਟੋਰੈਂਟ ਵਿੱਚ ਬਿਨਾਂ ਪਰਮਿਟ ਦੇ ਆਪਣੇ ਗਾਹਕਾਂ ਨੂੰ ਸ਼ਰਾਬ ਪਿਆਉਂਦਾ ਹੈ। ਇਤਲਾਹ ਪੱਕੀ ਤੇ ਭਰੋਸੇਯੋਗ ਹੋਣ ’ਤੇ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement
Advertisement
Author Image

sukhwinder singh

View all posts

Advertisement