For the best experience, open
https://m.punjabitribuneonline.com
on your mobile browser.
Advertisement

ਲੁੱਟ-ਖੋਹ ਦੀ ਝੂਠੀ ਰਿਪੋਰਟ ਲਿਖਾਉਣ ਵਾਲੇ ਖ਼ਿਲਾਫ਼ ਕੇਸ ਦਰਜ

10:29 AM Apr 13, 2024 IST
ਲੁੱਟ ਖੋਹ ਦੀ ਝੂਠੀ ਰਿਪੋਰਟ ਲਿਖਾਉਣ ਵਾਲੇ ਖ਼ਿਲਾਫ਼ ਕੇਸ ਦਰਜ
Advertisement

ਪੱਤਰ ਪ੍ਰੇਰਕ
ਸਮਰਾਲਾ, 12 ਅਪਰੈਲ
ਸਥਾਨਕ ਪੁਲੀਸ ਨੂੰ ਆਪਣੇ ਨਾਲ ਹੋਈ ਲੁੱਟ-ਖੋਹ ਦੀ ਝੂਠੀ ਰਿਪੋਰਟ ਲਿਖਾਉਣ ਵਾਲੇ ਮੁਲਜ਼ਮ ਹੁਣ ਖੁਦ ਹੀ ਘਿਰ ਗਏ ਹਨ। ਸਮਰਾਲਾ ਪੁਲੀਸ ਇਨ੍ਹਾਂ ਵੱਲੋਂ ਦਰਜ ਕਰਵਾਏ ਗਏ ਕੇਸ ਨੂੰ ਰੱਦ ਕਰਕੇ ਉਲਟਾ ਇਨ੍ਹਾਂ ’ਤੇ ਹੀ ਕਾਰਵਾਈ ਦੀ ਤਿਆਰੀ ਕਰ ਰਹੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸਮਰਾਲਾ ਦੇ ਐੱਸਐੱਚਓ ਰਾਓ ਵਰਿੰਦਰ ਸਿੰਘ ਮੁਤਾਬਕ, ਪਿੰਡ ਸਿਹੋੜਾ ਥਾਣਾ ਮਲੌਦ ਨਿਵਾਸੀ ਸੋਮਨਾਥ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਆਪਣੇ ਦੋਸਤ ਪਲਵਿੰਦਰ ਸਿੰਘ ਨਾਲ ਕਾਰ ਰਾਹੀਂ ਖਰੜ ਜਾ ਰਿਹਾ ਸੀ। ਸਮਰਾਲਾ ਨੇੜਲੇ ਪਿੰਡ ਮਾਨੂੰਪੁਰ ਵਿਖੇ ਫਿਲਮੀ ਅੰਦਾਜ਼ ਵਿੱਚ ਕੁਝ ਨੌਜਵਾਨਾਂ ਨੇ ਕਾਰ ਅੱਗੇ ਮੋਟਰਸਾਈਕਲ ਸੁੱਟ ਕੇ ਉਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਸਾਈਡ ਤੋਂ ਆਏ ਤਿੰਨ-ਚਾਰ ਹੋਰ ਨੌਜਵਾਨਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ 41 ਹਜ਼ਾਰ ਰੁਪਏ ਦੀ ਨਕਦੀ ਤੇ ਦੋਹਾਂ ਦੇ ਮੋਬਾਈਲ ਫੋਨ ਖੋਹ ਲਏ। ਇਸ ਸਬੰਧੀ ਥਾਣਾ ਸਮਰਾਲਾ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ। ਜਦੋਂ ਪੁਲੀਸ ਨੇ ਮਾਮਲੇ ਦੀ ਪੜਤਾਲ ਆਰੰਭੀ ਤਾਂ ਇਹ ਉੱਲਟਾ ਹੀ ਨਿਕਲਿਆ। ਐੱਸਐੱਚਓ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੋਮਨਾਥ ਨੇ ਜਾਣ-ਬੁੱਝ ਕੇ ਝੂਠੀ ਰਿਪੋਰਟ ਦਿੰਦੇ ਹੋਏ ਪੂਰਾ ਮਾਮਲਾ ਸਮਰਾਲਾ ਥਾਣੇ ਦੱਸਿਆ ਹੈ। ਜਦਕਿ ਪੜਤਾਲ ਕਰਨ ’ਤੇ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਦਾ ਪੈਸੇ ਦਾ ਕੋਈ ਲੈਣ-ਦੇਣ ਸੀ ਅਤੇ ਇਨ੍ਹਾਂ ਨਾਲ ਖਰੜ ਵਿਖੇ ਹੀ ਕੁੱਟਮਾਰ ਹੋਈ ਸੀ। ਪਰ ਸਮਰਾਲਾ ਵਿਖੇ ਲੁੱਟ ਦੀ ਘਟਨਾ ਹੋਣ ਦਾ ਝੂਠਾ ਕੇਸ ਦਰਜ ਕਰਵਾ ਦਿੱਤਾ ਗਿਆ।

Advertisement

Advertisement
Author Image

joginder kumar

View all posts

Advertisement
Advertisement
×