For the best experience, open
https://m.punjabitribuneonline.com
on your mobile browser.
Advertisement

ਝੋਨੇ ਦੀ ਫ਼ਸਲ ’ਤੇ ਮਾਰੂ ਸਪਰੇਅ ਕਰਨ ਵਾਲੇ ਖ਼ਿਲਾਫ਼ ਕੇਸ ਦਰਜ

07:29 AM Jul 26, 2024 IST
ਝੋਨੇ ਦੀ ਫ਼ਸਲ ’ਤੇ ਮਾਰੂ ਸਪਰੇਅ ਕਰਨ ਵਾਲੇ ਖ਼ਿਲਾਫ਼ ਕੇਸ ਦਰਜ
Advertisement

ਪੱਤਰ ਪ੍ਰੇਰਕ
ਟੱਲੇਵਾਲ­, 25 ਜੁਲਾਈ
ਪਿੰਡ ਬੀਹਲਾ ਖੁਰਦ ਵਿਖੇ ਇੱਕ ਕਿਸਾਨ ਦੀ ਝੋਨੇ ਦੀ ਫਸਲ ਉਪਰ ਮਾਰੂ ਸਪਰੇਅ ਕਰਕੇ ਨੁਕਸਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਇੱਕ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ। ਜਾਂਚ ਪੁਲੀਸ ਅਧਿਕਾਰੀ ਦਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਬਲਵਿੰਦਰ ਸਿੰਘ ਵਲੋਂ ਗੁਰਮੀਤ ਕੌਰ ਦੀ ਜ਼ਮੀਨ ਠੇਕੇ ਉਪਰ ਲਈ ਹੋਈ ਹੈ­ ਜਿਸਦਾ ਅੰਗਰੇਜ਼ ਸਿੰਘ ਵਾਸੀ ਰਾਏਸਰ ਪਟਿਆਲਾ ਨਾਲ ਜ਼ਮੀਨ ਦਾ ਝਗੜਾ ਚੱਲ ਰਿਹਾ ਹੈ। ਬਲਵਿੰਦਰ ਸਿੰਘ ਨੇ ਜ਼ਮੀਨ ’ਚ ਝੋਨਾ ਲਾਇਆ ਹੋਇਆ ਸੀ­ ਜਿਸ ’ਤੇ ਅੰਗਰੇਜ਼ ਸਿੰਘ ਨੇ ਮਾਰੂ ਸਪਰੇਅ ਕਰ ਦਿੱਤੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬਲਵਿੰਦਰ ਸਿੰਘ ਦੇ ਬਿਆਨ ਦਰਜ ਕਰਕੇ ਅੰਗਰੇਜ਼ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×