ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਧੋਖਾਧੜੀ ਦੇ ਦੋਸ਼ ਹੇਠ ਮਹਾਰਾਸ਼ਟਰ ਦੀ ਕੰਪਨੀ ਖ਼ਿਲਾਫ਼ ਕੇਸ ਦਰਜ

09:10 AM Mar 12, 2024 IST

ਹੰਡਿਆਇਆ (ਪੱਤਰ ਪ੍ਰੇਰਕ ): ਟ੍ਰਾਈਡੈਂਟ ਉਦਯੋਗ ਧੌਲਾ ਨਾਲ ਧੋਖਾਧੜੀ ਕਰ ਕੇ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਕਰਨ ਦੇ ਦੋਸ਼ ਹੇਠ ਪੁਲੀਸ ਨੇ ਮਹਾਰਾਸ਼ਟਰ ਦੀ ਇੱਕ ਕੰਪਨੀ ਅਤੇ 7 ਹੋਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਟ੍ਰਾਈਡੈਂਟ ਉਦਯੋਗ ਧੌਲਾ (ਬਰਨਾਲਾ) ਦੇ ਅਧਿਕਾਰੀ ਨਗਿੰਦਰ ਮਲਿਕ ਨੇ ਪੁਲੀਸ ਨੂੰ ਦੱਸਿਆ ਕਿ ਸੋਲੋਨਿਸ ਕੈਮੀਕਲ ਪ੍ਰਾਈਵੇਟ ਲਿਮਟਿਡ ਮਹਾਰਾਸ਼ਟਰ ਦੀ ਕੰਪਨੀ ਨਾਲ 6 ਜਨਵਰੀ 2023 ਨੂੰ ਰਸਾਇਣਾਂ ਦੀ ਸਪਲਾਈ ਤੇ ਹੋਰ ਸੇਵਾਵਾਂ ਲਈ ਇਕਰਾਰਨਾਮਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਭੇਜੇ ਇੱਕ ਵਿਅਕਤੀ ਨੇ ਮਾੜੀ ਨੀਅਤ ਨਾਲ ਮਸ਼ੀਨਾਂ ਨੂੰ ਨੁਕਸਾਨ ਪਹੁੰਚਾਉਂਦਿਆਂ ਅਤੇ ਗਲਤ ਕੈਮੀਕਲ ਦੀ ਵਰਤੋਂ ਕਰਦਿਆਂ ਉਨ੍ਹਾਂ ਦੇ ਅਧਿਕਾਰੀਆਂ ਨੇ ਫੜ ਲਿਆ। ਟ੍ਰਾਈਡੈਂਟ ਉਦਯੋਗ ਧੌਲਾ ਦੇ ਅਧਿਕਾਰੀ ਮਲਿਕ ਨੇ ਫੈਕਟਰੀ ਨੂੰ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਹੇਠ ਮਹਾਰਾਸ਼ਟਰ ਦੀ ਕੰਪਨੀ ਖ਼ਿਲਾਫ਼ ਰੂੜੇਕੇ ਕਲਾਂ ਥਾਣਾ ਵਿੱਚ ਕੇਸ ਦਰਜ ਕਰਵਾਇਆ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

 

Advertisement
Advertisement