ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਈਫਲ ’ਚੋਂ ਗੋਲੀ ਚਲਾਉਣ ਵਾਲੇ ਰੱਖਿਅਕ ਖ਼ਿਲਾਫ਼ ਕੇਸ ਦਰਜ

06:40 AM Jun 18, 2024 IST

ਪੱਤਰ ਪ੍ਰੇਰਕ
ਸ਼ਾਹਕੋਟ, 17 ਜੂਨ
ਸ਼ਾਹਕੋਟ ਪੁਲੀਸ ਨੇ 12 ਬੋਰ ਦੀ ਰਾਈਫਲ ’ਚੋਂ ਗੋਲੀ ਚਲਾਉਣ ਵਾਲੇ ਸ਼ੈਲਰ ਮਾਲਕ ਦੇ ਰੱਖਿਅਕ ਖਿਲਾਫ਼ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿੰਡ ਮੀਏਂਵਾਲ ਮੌਲਵੀਆਂ ਦੀ ਆਈਟੀਆਈ ਦੇ ਨਜ਼ਦੀਕ ਸਥਿਤ ਇੱਕ ਸ਼ੈਲਰ ਮਾਲਕ ਸ਼ਾਮ ਲਾਲ ਦੇ ਰੱਖਿਅਕ ਰਵੀ ਸਿੰਘ ਵਾਸੀ ਬੁੱਢਣਵਾਲ ਵੱਲੋਂ ਰਾਈਫਲ ਵਿੱਚੋਂ ਚਲਾਈ ਗੋਲੀ ਦੇ ਛਰਿਆਂ ਕਾਰਨ ਕ੍ਰਿਸ਼ਨ ਕੁਮਾਰ ਉਰਫ਼ ਕਿਸ਼ਨ ਲਾਲ ਜ਼ਖਮੀ ਹੋ ਗਿਆ ਸੀ, ਜੋ ਇਸ ਸਮੇਂ ਨਕੋਦਰ ਦੇ ਇੱਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਸ਼ਾਹਕੋਟ ਪੁਲੀਸ ਪੀੜਤ ਦੇ ਪਿਤਾ ਸੋਹਣ ਲਾਲ ਦੇ ਬਿਆਨਾਂ ਦੇ ਆਧਾਰ ’ਤੇ ਸ਼ਾਹਕੋਟ ਪੁਲੀਸ ਨੇ ਗੋਲੀ ਚਲਾਉਣ ਵਾਲੇ ਰੱਖਿਅਕ ਖਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement