For the best experience, open
https://m.punjabitribuneonline.com
on your mobile browser.
Advertisement

ਭੋਗਪੁਰ: ਨਿਕਾਸੀ ਨਾਲਿਆਂ ’ਤੇ ਨਾਜਾਇਜ਼ ਕਬਜ਼ਿਆਂ ਕਾਰਨ ਹੜ੍ਹ ਦਾ ਖ਼ਦਸ਼ਾ

07:57 AM Jul 01, 2024 IST
ਭੋਗਪੁਰ  ਨਿਕਾਸੀ ਨਾਲਿਆਂ ’ਤੇ ਨਾਜਾਇਜ਼ ਕਬਜ਼ਿਆਂ ਕਾਰਨ ਹੜ੍ਹ ਦਾ ਖ਼ਦਸ਼ਾ
ਭੋਗਪੁਰ ਵਿੱਚ ਪਾਣੀ ਨਾਲ ਭਰਿਆ ਹੋਇਆ ਇੱਕ ਛੱਪੜ। 
Advertisement

ਬਲਵਿੰਦਰ ਸਿੰਘ ਭੰਗੂ
ਭੋਗਪੁਰ, 30 ਜੂਨ
ਭੋਗਪੁਰ ਸ਼ਹਿਰ ਤੇ ਪਿੰਡ ਲੜੋਆ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਇੱਥੇ ਹੜ੍ਹ ਦਾ ਖਦਸ਼ਾ ਹੈ।
ਜਾਣਕਾਰੀ ਅਨੁਸਾਰ ਸ਼ਹਿਰ ’ਚੋਂ ਲੰਘ ਰਿਹਾ ਕੌਮੀ ਮਾਰਗ ਉੱਚਾ ਹੋਣ ਕਰਕੇ, ਛੱਪੜ ਪਾਣੀ ਨਾਲ ਭਰੇ ਹੋਣ ਕਾਰਨ, ਸ਼ਹਿਰ ਵਿਚੋਂ ਨਿਕਲਦੇ ਦੋ ਨਿਕਾਸੀ ਨਾਲਿਆਂ ’ਤੇ ਭੂ-ਮਾਫੀਆ ਦੇ ਨਾਜਾਇਜ਼ ਕਬਜ਼ੇ ਤੇ ਪਿੰਡ ਲੜੋਆ ਕੋਲੋਂ ਲੰਘਦੇ ਚੋਅ ਦੀ ਸਫਾਈ ਨਾ ਹੋਣ ਕਾਰਨ ਬਰਸਾਤੀ ਮੌਸਮ ਦੌਰਾਨ ਭੋਗਪੁਰ ਸ਼ਹਿਰ ਅਤੇ ਪਿੰਡ ਲੜੋਆ ’ਚ ਹੜ੍ਹ ਦੀ ਸੰਭਾਵਨਾ ਹੈ ਤੇ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਜਾਵੇਗਾ।
ਇਸ ਦੌਰਾਨ ਸੀਨੀਅਰ ਭਾਜਪਾ ਆਗੂ ਹਰਵਿੰਦਰ ਸਿੰਘ ਡੱਲੀ ਨੇ ਕਿਹਾ ਕਿ ਭੋਗਪੁਰ ਸ਼ਹਿਰ ਦੇ ਦੋਵੇਂ ਪਾਸੇ ਪੱਛਮ ਦਿਸ਼ਾ ਵੱਲ ਨੂੰ ਨਿਕਲਦੇ 35 ਤੋਂ 50 ਫੁੱਟ ਤੱਕ ਚੌੜੇ ਦੋ ਸਰਕਾਰੀ ਨਿਕਾਸੀ ਨਾਲਿਆਂ ਦੀ ਨਿਸ਼ਾਨਦੇਹੀ ਕਰਕੇ ਅਤੇ ਉਨ੍ਹਾਂ ਵਿਚੋਂ ਮਿੱਟੀ ਪੁਟਾ ਕੇ ਪਾਣੀ ਦੇ ਵਹਾਅ ਯੋਗ ਬਣਾਉਣ ਅਤੇ ਅਣ-ਅਧਿਕਾਰਤ ਕਲੋਨੀਆਂ ਕੱਟਣ ਵਾਲਿਆਂ ਕਲੋਨਾਈਜ਼ਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਤਾਂ ਜੋ ਸਮੱਸਿਆ ਹੱਲ ਹੋ ਸਕੇ।
ਇਸ ਸਬੰਧੀ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਉਹ ਛੇਤੀ ਹੀ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਬਰਸਾਤ ਦੇ ਮੌਸਮ ਵਿੱਚ ਹੜ੍ਹਾਂ ਦੇ ਪਾਣੀ ਨਾਲ ਕਿਸ ਤਰ੍ਹਾਂ ਨਜਿੱਠਣਾ ਹੈ ਉਸ ਬਾਰੇ ਵਿਚਾਰ-ਵਟਾਂਦਰਾ ਕਰਨਗੇ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਸਰਕਾਰ ਲੋਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਲਈ ਵਚਨਬੱਧ ਹੈ।

Advertisement

ਹੜ੍ਹਾਂ ਨਾਲ ਨਜਿੱਠਣ ਲਈ ਨਗਰ ਕੌਂਸਲ ਨੇ ਪ੍ਰਬੰਧ ਕੀਤੇ: ਈਓ

ਨਗਰ ਕੌਂਸਲ ਭੋਗਪੁਰ ਦੇ ਕਾਰਜਸਾਧਕ ਅਫਸਰ ਦੇਸ ਰਾਜ ਨੇ ਕਿਹਾ ਕਿ ਸ਼ਹਿਰ ਦੇ ਆਲੇ ਦੁਆਲੇ ਕਲੋਨਾਈਜ਼ਰਾਂ ਵੱਲੋਂ ਬਣਾਈਆਂ ਨਾਜਾਇਜ਼ ਕਲੋਨੀਆਂ, ਕੌਮੀ ਮਾਰਗ ਉੱਚਾ ਤੇ ਨਿਕਾਸੀ ਨਾਲਿਆਂ ’ਤੇ ਕਬਜ਼ੇ ਹੋਣ ਸਮੇਂ ਤਤਕਾਲੀ ਹਾਕਮਾਂ ਨੇ ਸ਼ਹਿਰ ਭੋਗਪੁਰ ਨੂੰ ਆਉਣ ਵਾਲੀਆਂ ਮੁਸ਼ਕਲਾਂ ਦਾ ਖਿਆਲ ਨਹੀਂ ਰੱਖਿਆ ਪਰ ਫਿਰ ਵੀ ਕੌਂਸਲ ਨੇ ਸ਼ਹਿਰ ਨੂੰ ਹੜ੍ਹਾਂ ਤੋਂ ਬਚਾਉਣ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਛੱਪੜਾਂ ਦੀ ਸਫਾਈ ਕਰਵਾਈ ਜਾ ਰਹੀ ਹੈ, ਪਾਣੀ ਕੱਢਣ ਵਾਲੇ ਪੰਪਾਂ ਦਾ ਪ੍ਰਬੰਧ ਕਰ ਲਿਆ ਹੈ ਅਤੇ ਹੋਰ ਪ੍ਰਬੰਧਾਂ ਲਈ ਸਰਕਾਰ ਨੂੰ ਲਿਖਤੀ ਰੂਪ ਵਿੱਚ ਭੇਜਿਆ ਹੈ।

Advertisement
Author Image

Advertisement
Advertisement
×